29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪਿੰਡ ਬੂਥਗੜ੍ਹ ਵਿੱਚ ਇੱਕ ਨਵ-ਵਿਆਹੇ ਜੋੜੇ ਵਲੋਂ ਖ਼ੁਦਕੁਸ਼ੀ

ਅਜੀਤ ਡੈਸਕ 25-06-2026
ਖੰਨਾ, 24 ਜੂਨ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਨਜ਼ਦੀਕੀ ਪਿੰਡ ਬੂਥਗੜ੍ਹ ਵਿਚ ਇੱਕ ਨਵ-ਵਿਆਹੇ ਜੋੜੇ ਨੇ ਖ਼ੁਦਕੁਸ਼ੀ ਕਰ ਲਈ । ਪਰਿਵਾਰ ਦੇ ਦੋਸ਼ਾਂ ਮੁਤਾਬਿਕ ਇੱਕ ਮਹਿਲਾ ਵਲੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਕਾਰਨ ਪਹਿਲਾਂ ਨੌਜਵਾਨ ਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ, ਜਦਕਿ ਕੁੱਝ ਸਮੇਂ ਬਾਅਦ ਪਤੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਣ ਕਾਰਨ ਉਸ ਦੀ ਪਤਨੀ ਨੇ ਵੀ ਜ਼ਹਿਰੀਲੀ ਦਵਾਈ ਪੀ ਲਈ । ਮ੍ਰਿਤਕਾਂ ਦੀ ਪਛਾਣ ਪਿੰਡ ਬੂਥਗੜ੍ਹ ਦੇ ਰਹਿਣ ਵਾਲੇ ਗੁਰਕਰਮਦੀਪ ਸਿੰਘ (31) ਅਤੇ ਉਸ ਦੀ ਪਤਨੀ ਜੈਸਮੀਨ ਨਾਗਰਾ (23) ਵਜੋਂ ਹੋਈ ਹੈ। ਦੋਵਾਂ ਦਾ ਕਰੀਬ ਚਾਰ ਮਹੀਨੇ ਪਹਿਲਾਂ ਹੀ ਪ੍ਰੇਮ ਵਿਆਹ ਹੋਇਆ ਸੀ। ਗੁਰਕਰਮਦੀਪ ਸਿੰਘ ਆਰਕੀਟੈਕਟ ਸੀ । ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੀ ਮਾਤਾ ਸਿੰਦਰਪਾਲ ਕੌਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਦੀ ਹੀ ਨਵਜੋਤ ਕੌਰ ਉਰਫ਼ ਦੀਪ ਨਾਮਕ ਮਹਿਲਾ ਦੀ ਵਿਆਹ ਤੋਂ ਪਹਿਲਾਂ ਉਸ ਦੇ ਪੁੱਤਰ ਨਾਲ ਦੋਸਤੀ ਸੀ । ਵਿਆਹ ਤੋਂ ਬਾਅਦ ਨਵਜੋਤ ਕੌਰ ਉਸ ਦੇ ਪੁੱਤ ਨੂੰ ਬਲੈਕਮੇਲ ਕਰ ਪੈਸਿਆਂ ਦੀ ਮੰਗ ਕਰਦੀ ਤੇ ਘਰ ਆ ਕੇ ਕਲੇਸ਼ ਵੀ ਕਰਦੀ ਰਹਿੰਦੀ ਸੀ। ਪਰਿਵਾਰ ਅਨੁਸਾਰ ਇਸ ਤੰਗ-ਪਰੇਸ਼ਾਨੀ ਤੋਂ ਦੁਖੀ ਹੋ ਕੇ ਗੁਰਕਰਮਦੀਪ ਸਿੰਘ ਨੇ ਘਰ ਵਿਚ ਪਈ ਜ਼ਹਿਰੀਲੀ ਦਵਾਈ ਨਿਗਲ ਲਈ। ਉਸ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਤਨੀ ਜੈਸਮੀਨ ਨਾਗਰਾ ਗਹਿਰੇ ਸਦਮੇ ਵਿਚ ਚਲੀ ਗਈ ਅਤੇ ਉਸ ਨੇ ਵੀ ਜ਼ਹਿਰ ਪੀ ਲਿਆ। ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸਦਰ ਥਾਣਾ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਨਵਜੋਤ ਕੌਰ ਉਰਫ਼ ਦੀਪ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏ. ਐਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਜ਼ਾਅਲੀ ਫੋਰੈਂਸਿਕ ਜਾਂਚ ਰਿਪੋਰਟ ਨੇ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ-ਵਡਾਲਾ, ਫਿਲੌਰ ਅਗਲੀ ਖ਼ਬਰ ਪ੍ਰਮੁੱਖ ਭਾਜਪਾ ਨੇਤਾ ਗੁਰਪ੍ਰੀਤ ਸਿੰਘ ਭੱਟੀ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਿਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।