10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪੇਂਡੂ ਖੇਤਰਾਂ ਦੇ ਪੈਟਰੋਲ ਪੰਪਾਂ 'ਤੇ ਵੀ ਨਹੀਂ ਰਹੇਗੀ ਤੇਲ ਦੀ ਕਮੀ, ਤੇਲ ਕੰਪਨੀਆਂ ਨੇ ਐਤਵਾਰ ਨੂੰ ਵੀ ਕੰਮ ਕਰਕੇ ਕੀਤੀ ਤੇਲ ਦੀ ਸਪਲਾਈ <br/>

ਅਜੀਤ ਡੈਸਕ 25-05-2026

ਜਲੰਧਰ, 24 ਮਈ (ਸ਼ਿਵ ਸ਼ਰਮਾ)-ਕੁੱਝ ਦਿਨ ਤੋਂ ਪੇਂਡੂ ਖੇਤਰਾਂ ਦੇ ਕਈ ਪੈਟਰੋਲ ਪੰਪਾਂ 'ਤੇ ਤੇਲ ਦੀ ਕਮੀ ਹੋਣ ਕਰਕੇ ਇਕ ਤੇਲ ਕੰਪਨੀ ਦੇ ਕੁੱਝ ਪੈਟਰੋਲ ਪੰਪ ਡਰਾਈ ਹੋ ਗਏ ਸਨ ਪਰ ਹੁਣ ਐਤਵਾਰ ਨੂੰ ਕੁੱਝ ਤੇਲ ਕੰਪਨੀਆਂ ਨੇ ਪੇਂਡੂ ਖੇਤਰਾਂ ਜਾਂ ਹੋਰ ਡਰਾਈ ਹੋਏ ਪੈਟਰੋਲ ਪੰਪਾਂ 'ਤੇ ਤੇਲ ਦੀ ਸਪਲਾਈ ਪੂਰੀ ਕਰਨ ਲਈ ਡਿਪੂ ਖੋਲੇ ਹਨ ਤਾਂ ਜੋ ਕਿਸੇ ਤਰ੍ਹਾਂ ਨਾਲ ਵੀ ਤੇਲ ਦੀ ਸਪਲਾਈ ਵਿਚ ਕਮੀ ਨਾ ਰਹੇ | ਕੁੱਝ ਦਿਨਾਂ ਤੋਂ ਇਨ੍ਹਾਂ ਪੈਟਰੋਲ ਪੰਪਾਂ 'ਤੇ ਤੇਲ ਦੀ ਸਪਲਾਈ ਯਕੀਨੀ ਬਣਾਉਣ ਦਾ ਕੰਮ ਕਰ ਰਹੀਆਂ ਸੀ | ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਵਲੋਂ ਪੰਜਾਬ ਦੇ ਕਈ ਪੈਟਰੋਲ ਪੰਪਾਂ 'ਤੇ ਤੇਲ ਦੀ ਸਪਲਾਈ ਵਿਚ ਕਮੀ ਹੋਣ ਦਾ ਮੁੱਦਾ ਉਠਾਇਆ ਗਿਆ ਸੀ | ਇਨ੍ਹਾਂ ਵਿਚ ਖ਼ਾਸ ਕਰਕੇ ਪੇਂਡੂ ਖੇਤਰਾਂ ਦੇ ਕਈ ਪੈਟਰੋਲ ਪੰਪ ਵੀ ਸ਼ਾਮਿਲ ਸੀ | ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਵਲੋਂ ਇਹ ਮਸਲਾ ਉਠਾਇਆ ਗਿਆ ਸੀ ਤਾਂ ਬਾਅਦ ਵਿਚ ਤੇਲ ਕੰਪਨੀ ਦੇ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੇਂਡੂ ਖੇਤਰਾਂ ਦੇ ਪੈਟਰੋਲ ਪੰਪਾਂ ਦੀ ਸਪਲਾਈ ਯਕੀਨੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ | ਝੋਨੇ ਦੀ ਬਿਜਾਈ ਦਾ ਸੀਜ਼ਨ ਅਗਲੇ ਮਹੀਨੇ ਸ਼ੁਰੂ ਹੋਣ ਵਾਲਾ ਹੈ ਤੇ ਹੁਣ ਪੇਂਡੂ ਖੇਤਰਾਂ ਦੇ ਪੈਟਰੋਲ ਪੰਪਾਂ 'ਤੇ ਤੇਲ ਦੀ ਸਪਲਾਈ ਸੁਚਾਰੂ ਹੋਣ ਤੋਂ ਬਾਅਦ ਕਿਸਾਨ ਵਰਗ ਨੂੰ ਵੀ ਕਾਫ਼ੀ ਰਾਹਤ ਮਿਲੇਗੀ | ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਦੀ ਅਗਵਾਈ ਵਿਚ ਕਾਰਜਕਾਰਨੀ ਦੀ ਇਕ ਮੀਟਿੰਗ ਕੀਤੀ ਗਈ ਜਿੱਥੇ ਕਿ ਤੇਲ ਕੰਪਨੀਆਂ ਵਲੋਂ ਸਪਲਾਈ ਉਠਾਏ ਗਏ ਕਦਮਾਂ ਦੀ ਸ਼ਲਾਘਾ ਕੀਤੀ ਤੇ ਉੱਥੇ ਹੀ ਤੇਲ ਕੰਪਨੀਆਂ ਦੇ ਸੂਬਾ ਪੱਧਰੀ ਕੋਆਰਡੀਨੇਟਰ ਨੂੰ ਮਿਲ ਕੇ ਆਪਣੇ ਮਸਲੇ ਹੱਲ ਕਰਵਾਉਣ ਲਈ ਪਾਸ ਕੀਤੇ ਗਏ ਮਤਿਆਂ ਨੂੰ ਆਉਂਦੇ ਦਿਨਾਂ ਵਿਚ ਸੌਂਪਣ ਦਾ ਫ਼ੈਸਲਾ ਕੀਤਾ ਗਿਆ | ਇਸ ਮੀਟਿੰਗ ਵਿਚ ਮਨਜੀਤ ਸਿੰਘ ਰਾਏ, ਮੌਂਟੀ ਸਹਿਗਲ, ਰਣਜੀਤ ਸਿੰਘ ਸੋਢੀ, ਅਸ਼ੋਕ ਸਚਦੇਵਾ, ਅਸ਼ਵਿੰਦਰ ਸਿੰਘ ਮੌਂਗੀਆ, ਗਿਰੀਸ਼ ਸਪਰਾ, ਹਰਪ੍ਰੀਤ ਸਿੰਘ, ਨਵਨੀਤ ਤੇ ਹੋਰ ਵੀ ਸ਼ਾਮਿਲ ਸਨ |

ਪਿਛਲੀ ਖ਼ਬਰ ਪੀ.ਆਰ.ਟੀ.ਸੀ. ਪਨਬਸ ਕੰਟਰੈਕਟ ਵਰਕਰ ਯੂਨੀਅਨ ਦੀ ਹੜਤਾਲ ਮੁਲਤਵੀ ਅਗਲੀ ਖ਼ਬਰ ਪੰਜਾਬ ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਬਣਾ ਰਹੀ ਯਕੀਨੀ-ਸੌਂਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।