17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਭਾਰਤ 'ਚ ਦਾਖਲ ਹੁੰਦਾ ਹੋਇਆ ਪਾਕਿਸਤਾਨੀ ਨਾਗਰਿਕ ਬੀ.ਐਸ.ਐਫ. ਦੇ ਜਵਾਨਾਂ ਕੀਤਾ ਢੇਰ

ਅਜੀਤ ਡੈਸਕ 22-05-2026
ਅਟਾਰੀ ਸਰਹੱਦ, 21 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਦੀ ਕੌਮਾਂਤਰੀ ਅਟਾਰੀ ਸਰਹੱਦ ਦੇ ਨਜ਼ਦੀਕ ਤੋਂ ਅੱਜ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਅੰਦਰ ਦਾਖਲ ਹੋਇਆ ਇੱਕ ਪਾਕਿਸਤਾਨੀ ਨਾਗਰਿਕ ਜੋ ਕਿ ਸਿੱਧਾ ਹੀ ਭਾਰਤੀ ਖੇਤਰ ਅੰਦਰ ਲੱਗੀਆਂ ਕੰਡਿਆਲੀ ਤਾਰ ਦੇ ਗੇਟਾਂ 'ਤੇ ਪਹੁੰਚ ਗਿਆ ਸੀ ਉਸ ਨੂੰ ਡਿਊਟੀ 'ਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਵਲੋਂ ਗੋਲੀਆਂ ਨਾਲ ਢੇਰ ਕਰ ਦਿੱਤਾ ਗਿਆ ਹੈ | ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨੀ ਨਾਗਰਿਕ ਪਾਕਿਸਤਾਨ ਦੇ ਪਿੰਡ ਵਾਹਗਾ ਭਾਨੋ ਚੱਕ ਵਾਲੇ ਪਾਸੇ ਤੋਂ ਭਾਰਤੀ ਸਰਹੱਦੀ ਪਿੰਡ ਰੋੜਾਵਾਲਾ ਖੁਰਦ ਵਾਲੇ ਪਾਸੇ ਲੱਗੀ ਕੰਡਿਆਲੀ ਤਾਰ ਦੇ ਨਜ਼ਦੀਕ ਪਹੁੰਚ ਗਿਆ ਸੀ¢ ਜਿਸ ਨੂੰ ਡਿਊਟੀ ਦੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾਂ ਵਲੋਂ ਵਾਪਸ ਪਾਕਿਸਤਾਨ ਜਾਣ ਲਈ ਕਿਹਾ ਗਿਆ ਮਗਰ ਉਹ ਬੀ.ਐਸ.ਐਫ. ਦੇ ਜਵਾਨਾਂ ਦੀਆਂ ਆਵਾਜ਼ਾਂ ਨੂੰ ਨਕਾਰਦਾ ਹੋਇਆ ਭਾਰਤੀ ਖੇਤਰ ਅੰਦਰ ਦਾਖਲ ਹੋ ਗਿਆ ਜਿਸ 'ਤੇ ਮਜਬੂਰਨ ਜਵਾਨਾਂ ਵਲੋਂ ਕਾਰਵਾਈ ਕਰਦਿਆਂ ਚਲਾਈ ਗਈ ਗੋਲੀ ਦੌਰਾਨ ਉਸ ਦੀ ਮੌਤ ਹੋ ਗਈ¢

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ <br/> ਅਗਲੀ ਖ਼ਬਰ ਸਰਹੱਦੀ ਖੇਤਰ 'ਚ ਸਵਾਰੀਆਂ ਆਧੁਨਿਕ ਤੇ ਤੇਜ਼ਤਰਾਰ ਯੁੱਗ 'ਚ ਵੀ ਘੰਟਿਆਂਬੱਧੀ ਸਫ਼ਰ ਦੌਰਾਨ ਬੱਸਾਂ 'ਚ ਬੈਠਣ ਲਈ ਮਜ਼ਬੂਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।