19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਗਰਮੀ ਨੇ ਕੀਤਾ ਜਨ ਜੀਵਨ ਪ੍ਰਭਾਵਿਤ, ਬਠਿੰਡਾ ਸਭ ਤੋਂ ਵੱਧ ਤਪਿਆ ਰਿਹਾ ਮਨੁੱਖਾਂ ਦੇ ਨਾਲ ਜੀਵ-ਜੰਤੂ ਵੀ ਹੋਏ ਹਾਲੋ ਬੇਹਾਲ, ਅਗਲੇ ਦਿਨ ਹੋਰ ਵੀ ਗਰਮ ਰਹਿਣਗੇ <br/>

ਅਜੀਤ ਡੈਸਕ 21-05-2026
ਅੰਮਿ੍ਤਸਰ, 20 ਮਈ (ਹਰਮਿੰਦਰ ਸਿੰਘ)-ਪੰਜਾਬ ਸਮੇਤ ਉੱਤਰੀ ਭਾਰਤ ਵਿਚ ਗਰਮੀ ਦਾ ਪ੍ਰਭਾਵ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ, ਹਰ ਪਾਸੇ ਪੱਸਰੀ ਤਪਸ਼ ਕਾਰਨ ਮਨੁੱਖਾਂ ਦੇ ਨਾਲ ਜੀਵ ਜੰਤੂ ਵੀ ਹਾਲੋ ਬੇਹਾਲ ਹੋਏ ਹਨ | ਆਵਾਜਾਈ ਦਾ ਇਸ 'ਤੇ ਬਹੁਤ ਅਸਰ ਦੇਖਣ ਨੂੰ ਮਿਲ ਰਿਹਾ ਹੈ, ਦੁਪਹਿਰ ਦੇ ਸਮੇਂ ਸੜਕਾਂ 'ਤੇ ਵਿਰਾਨੀ ਛਾ ਜਾਂਦੀ ਹੈ | ਪਿਛਲੇ 24 ਘੰਟਿਆਂ ਵਿਚ ਪੰਜਾਬ ਦਾ ਬਠਿੰਡਾ ਇਲਾਕਾ ਸਭ ਤੋਂ ਗਰਮ ਰਿਹਾ | ਜਿਥੇ ਦਿਨ ਦੇ ਸਮੇਂ ਤਾਪਮਾਨ 46.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸੂਬੇ ਦਾ ਸਭ ਤੋਂ ਜਿਆਦਾ ਤਾਪਮਾਨ ਸੀ | ਇਸ ਤਰ੍ਹਾਂ ਸੂਬੇ 'ਚ ਆਮ ਨਾਲੋਂ 4.5 ਡਿਗਰੀ ਸੈਲਸੀਅਸ ਤੋਂ ਲੈ ਕੇ 6.4 ਡਿਗਰੀ ਸੈਲਸੀਅਸ ਤੱਕ ਤਾਪਮਾਨ ਵੱਧ ਚਲ ਰਿਹਾ ਹੈ | ਅਗਲੇ ਦਿਨਾਂ ਵਿਚ ਵੀ ਮੌਸਮ ਖੁਸ਼ਕ ਰਹਿਣ ਕਰਕੇ ਗਰਮੀ ਹੋਰ ਵੱਧਣ ਦੀ ਸੰਭਾਵਨਾ ਹੈ | ਇਸ ਸੰਬੰਧੀ ਮੌਸਮ ਵਿਭਾਗ ਵਲੋਂ ਪਹਿਲਾਂ ਹੀ 26 ਮਈ ਤੱਕ ਔਰਜ਼ ਅਲਰਟ ਜਾਰੀ ਕੀਤਾ ਜਾ ਚੁਕਾ ਹੈ | ਮੌਸਮ ਵਿਭਾਗ ਅਨੁਸਾਰ ਪੰਜਾਬ 'ਚ ਬਠਿੰਡਾ ਤੋਂ ਬਾਅਦ ਪਟਿਆਲਾ ਸਭ ਤੋਂ ਗਰਮ ਇਲਾਕਾ ਚਲ ਰਿਹਾ ਹੈ ਜਿਥੇ ਦੁਪਹਿਰ ਦੇ ਤਾਪਮਾਨ 45.0 ਡਿਗਰੀ ਤੱਕ ਪਹੁੰਚ ਗਿਆ | ਇਸੇ ਦੌਰਾਨ ਰੂਪ ਨਗਰ 'ਚ 44.6 ਡਿਗਰੀ, ਫਰੀਦਕੋਟ 'ਚ 44.5 ਡਿਗਰੀ , ਲੁਧਿਆਣਾ 'ਚ 44.1 ਡਿਗਰੀ, ਅੰਮਿ੍ਤਸਰ ਤੇ ਪਠਾਨਕੋਟ 'ਚ 43.6 ਡਿਗਰੀ , ਨਵਾਂ ਸ਼ਹਿਰ 'ਚ 43.5 ਡਿਗਰੀ , ਮੋਹਾਲੀ 'ਚ 42.9 ਡਿਗਰੀ, ਫਿਰੋਜ਼ਪੁਰ 'ਚ 42.6 ਡਿਗਰੀ , ਹੁਸ਼ਿਆਰਪੁਰ 'ਚ 42.3 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ | ਇਸੇ ਦੌਰਾਨ ਹਰਿਆਣਾ ਦਾ ਰੋਹਤਕ ਸਭ ਤੋਂ ਗਰਮ ਰਿਹਾ ਜਿਥੇ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 46.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |

ਪਿਛਲੀ ਖ਼ਬਰ ਮਾਣਹਾਨੀ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪੇਸ਼ੀ ਭੁਗਤੀ ਅਗਲੀ ਸੁਣਵਾਈ 20 ਜੁਲਾਈ... ਅਗਲੀ ਖ਼ਬਰ ਈ.ਵੀ.ਐਮ. ਮੁੱਦੇ 'ਤੇ ਹਾਈ ਕੋਰਟ 'ਚ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਆਹਮੋ-ਸਾਹਮਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।