07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਫ਼ਿਰੋਜ਼ਪੁਰ ਦੇ ਨੌਜਵਾਨ ਦੀ ਮਨੀਲਾ 'ਚ ਗੋਲੀਆਂ ਮਾਰ ਕੇ ਹੱਤਿਆ

ਅਜੀਤ ਡੈਸਕ 09-05-2026

ਮੱਲਾਂਵਾਲਾ, 8 ਮਈ (ਬਲਬੀਰ ਸਿੰਘ ਜੋਸਨ)-ਫ਼ਿਰੋਜ਼ਪੁਰ ਦੇ ਪਿੰਡ ਦੌਲਤਪੁਰਾ ਦੇ ਨੌਜਵਾਨ ਰਣਜੀਤ ਸਿੰਘ (40) ਪੁੱਤਰ ਹਰਜੀਤ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਕਈ ਸਾਲ ਪਹਿਲਾਂ ਮਨੀਲਾ ਗਿਆ ਸੀ | ਜਿੱਥੇ ਅੱਜ ਸਵੇਰੇ ਮਨੀਲਾ ਦੇ ਸ਼ਹਿਰ ਕੱਲਕਾਨ 'ਚ ਡਕੈਤਾਂ ਵਲੋਂ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ | ਜਾਣਕਾਰੀ ਅਨੁਸਾਰ ਰਣਜੀਤ ਸਿੰਘ ਆਪਣੇ ਵੱਡੇ ਭਰਾ ਨਾਲ ਮਨੀਲਾ ਵਿਖੇ ਆਪਣਾ ਫਾਈਨਾਂਸ ਤੇ ਹੋਰ ਕਾਰੋਬਾਰ ਕਰ ਰਹੇ ਸਨ ਤਾਂ ਉਸ ਦਾ ਵੱਡਾ ਭਰਾ ਇਸ ਸਮੇਂ ਆਪਣੇ ਪਿੰਡ ਦੌਲਤਪੁਰਾ ਵਿਖੇ ਆਇਆ ਹੋਇਆ ਸੀ ਅਤੇ ਰਣਜੀਤ ਸਿੰਘ ਮਨੀਲਾ ਦੇ ਸ਼ਹਿਰ ਕੱਲਕਾਨ ਵਿਖੇ ਆਪਣੇ ਫਾਈਨਾਂਸ ਦੇ ਕਾਰੋਬਾਰ ਦੀ ਉਗਰਾਹੀ ਕਰਨ ਲਈ ਜਦੋਂ ਮਾਰਕੀਟ ਗਿਆ ਤਾਂ ਡਕੈਤਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਰਣਜੀਤ ਸਿੰਘ ਨੂੰ ਗੋਲੀਆਂ ਲੱਗਣ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ | ਇਸ ਘਟਨਾ ਨੂੰ ਲੈ ਕੇ ਪਿੰਡ ਦੌਲਤਪੁਰਾ ਵਿਖੇ ਸੋਗ ਦੀ ਲਹਿਰ ਹੈ |

ਪਿਛਲੀ ਖ਼ਬਰ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ ਅਗਲੀ ਖ਼ਬਰ ਮੌਜੂਦਾ ਵੋਟਰਾਂ ਦਾ 2003 ਦੀਆਂ ਸੂਚੀਆਂ ਨਾਲ ਮਿਲਾਨ ਦਾ ਕੰਮ 82 ਪ੍ਰਤੀਸ਼ਤ ਤੱਕ ਪੂਰਾ ਹੋ ਚੁੱਕਾ ਹੈ <br/> ਐਸ.ਆਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।