17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਭਾਰਤੀ ਸਰਹੱਦ 'ਤੇ 'ਆਪ੍ਰੇਸ਼ਨ ਸੰਧੂਰ' ਤੋਂ ਬਾਅਦ ਅਜੇ ਵੀ ਪਈ ਸੁੰਨਸਾਨ

ਅਜੀਤ ਡੈਸਕ 08-05-2026

ਭਾਰਤ, ਅਫ਼ਗਾਨਿਸਤਾਨ ਤੇ ਪਾਕਿਸਤਾਨ ਦਰਮਿਆਨ ਵਪਾਰ ਬੰਦ
ਰਾਜਿੰਦਰ ਸਿੰਘ ਰੂਬੀ
ਗੁਰਦੀਪ ਸਿੰਘ

ਅਟਾਰੀ ਸਰਹੱਦ, (ਅੰਮਿ੍ਤਸਰ) 7 ਮਈ-ਭਾਰਤ ਦੇ ਜੰਮੂ-ਕਸ਼ਮੀਰ ਇਲਾਕੇ ਪਹਿਲਗਾਮ ਵਿਖੇ ਘੁੰਮਣ ਗਏ ਭਾਰਤੀ ਸੈਲਾਨੀਆਂ ਨੂੰ ਇਕ ਸਾਜਿਸ਼ ਤਹਿਤ ਮੌਤ ਦੇ ਘਾਟ ਉਤਾਰੇ ਜਾਣ 'ਤੇ ਭਾਰਤ ਪਾਕਿਸਤਾਨ ਦੇਸ਼ਾਂ ਦੇ ਵਿਗੜੇ ਸੰਬੰਧ ਸੁਧਰਦੇ ਹੋਏ ਨਜ਼ਰ ਨਹੀਂ ਆ ਰਹੇ | ਇਹ ਵਿਗੜੇ ਸੰਬੰਧਾਂ ਦਾ ਸਭ ਤੋਂ ਵੱਧ ਨੁਕਸਾਨ ਭਾਰਤ-ਪਾਕਿਸਤਾਨ ਵਿਚ ਵੱਸਦੇ ਪੰਜਾਬੀਆਂ ਨੂੰ ਅੱਜ ਵੀ ਝੱਲਣਾ ਪੈ ਰਿਹਾ ਹੈ | ਭਾਰਤ ਸਰਕਾਰ ਵਲੋਂ ਪਹਿਲਗਾਮ ਹਮਲੇ ਵਿਚ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਨੂੰ ਇਨਸਾਫ ਦਵਾਉਣ ਲਈ ਉਸ ਸਮੇਂ ਸ਼ੁਰੂ ਕੀਤੇ ਆਪ੍ਰੇਸ਼ਨ ਸੰਧੂਰ ਮੌਕੇ ਪਾਕਿਸਤਾਨ ਦੇ ਵੱਖ-ਵੱਖ ਅੱਤਵਾਦੀ ਟਿਕਾਣਿਆਂ 'ਤੇ ਕੀਤੇ ਹਮਲੇ ਤੋਂ ਬਾਅਦ ਅੱਜ ਇਕ ਸਾਲ ਪੂਰਾ ਹੋਣ 'ਤੇ ਵੀ ਭਾਰਤ ਦੀ ਅਟਾਰੀ ਸਰਹੱਦ 'ਤੇ ਸੁੰਨਸਾਨ ਪਈ ਨਜ਼ਰ ਆ ਰਹੀ ਹੈ | ਅਟਾਰੀ ਸਰਹੱਦ ਦੇ ਦੁਕਾਨਦਾਰ ਬੀਬੀ ਦੇਵੀ ਕੌਰ, ਦੁਕਾਨਦਾਰ ਗੁਰਦੀਪ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ ਗੋਗਾ, ਬਿੱਲਾ ਸਿੰਘ ਮੋਦੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪਹਿਲਗਾਮ ਹਮਲੇ ਤੇ ਆਪ੍ਰੇਸ਼ਨ ਸੰਧੂਰ ਤੋਂ ਪਹਿਲਾਂ ਬੇਸ਼ੱਕ ਭਾਵੇਂ ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਵਪਾਰ ਬੰਦ ਸੀ ਪਰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਸੈਲਾਨੀ ਦਰਸ਼ਕ ਵੱਡੀ ਗਿਣਤੀ ਵਿਚ ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਵੇਖਣ ਆਉਂਦੇ ਸਨ, ਜੋ ਹੁਣ ਬਹੁਤ ਘੱਟ ਗਏ ਹਨ ਤੇ ਉਨ੍ਹਾਂ ਦੀ ਦੁਕਾਨਦਾਰੀ 'ਤੇ ਭਾਰੀ ਅਸਰ ਪਿਆ ਹੈ, ਅਟਾਰੀ ਸਰਹੱਦ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਲਾਲੀ ਅਟਾਰੀ, ਸ਼ਬੇਗ ਸਿੰਘ, ਹਰਪਾਲ ਸਿੰਘ ਰਣੀਕੇ, ਰੇਸ਼ਮ ਸਿੰਘ ਰੋੜਾ ਵਾਲਾ, ਕੈਮੀ ਢਿੱਲੋਂ ਅਟਾਰੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪਹਿਲਗਾਮ ਹਮਲੇ 'ਤੇ ਆਪ੍ਰੇਸ਼ਨ ਸੰਧੂਰ ਤੋਂ ਪਹਿਲਾਂ ਭਾਰਤ-ਅਫ਼ਗਾਨਿਸਤਾਨ ਦੇਸ਼ਾਂ ਦਰਮਿਆਨ ਵਾਇਆ ਪਾਕਿਸਤਾਨ ਰਸਤੇ ਵਪਾਰ ਚਲਦਾ ਸੀ ਜੋ ਕਿ ਹੁਣ ਬਿਲਕੁਲ ਬੰਦ ਹੋ ਚੁੱਕਾ ਹੈ ਤੇ ਛੋਟੇ ਟਰਾਂਸਪੋਰਟਰ ਜਿਨ੍ਹਾਂ ਕੋਲ ਇਕ ਜਾਂ ਦੋ ਟਰੱਕ ਸਨ ਬੈਂਕਾਂ ਦੀਆਂ ਕਿਸ਼ਤਾਂ ਨਾ ਪੂਰੀਆਂ ਕਰਦੇ ਹੋਏ ਆਪਣਾ ਕਾਰੋਬਾਰ ਛੱਡਦੇ ਹੋਏ ਕੰਮ ਕਾਰ ਤੋਂ ਵਿਹਲੇ ਬੈਠ ਗਏ ਹਨ | ਅਟਾਰੀ ਸਰਹੱਦ ਟਰੱਕ ਯੂਨੀਅਨ ਦੇ ਅਹੁਦੇਦਾਰਾਂ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਗਈ ਜਲਦੀ ਤੋਂ ਜਲਦੀ ਭਾਰਤ ਪਾਕਿਸਤਾਨ ਦੇਸ਼ਾਂ ਦੇ ਸੰਬੰਧਾਂ ਵਿਚ ਸੁਧਾਰ ਲਿਆਂਦਾ ਜਾਵੇ | ਅਟਾਰੀ ਸਰਹੱਦ 'ਤੇ ਮਜ਼ਦੂਰੀ ਕੁਲੀ ਦਾ ਕੰਮ ਕਰਨ ਵਾਲੇ ਯੂਨੀਅਨ ਦੇ ਪ੍ਰਧਾਨ ਸਾਹਿਬ ਸਿੰਘ ਨੇ ਦੱਸਿਆ ਕਿ 1433 ਮਜ਼ਦੂਰ ਖੁੱਲੀ ਆਈ. ਸੀ. ਪੀ. ਅਟਾਰੀ ਸਰਹੱਦ 'ਤੇ ਦੋ ਸ਼ਿਫਟਾਂ ਵਿਚ ਕੰਮ ਕਰਦੇ ਸਨ ਤੇ ਜਦੋਂ ਦਾ ਪਹਿਲਗਾਮ ਹਮਲਾ ਤੇ ਆਪ੍ਰੇਸ਼ਨ ਸੰਧੂਰ ਹੋਇਆ ਹੈ ਉਸ ਤੋਂ ਬਾਅਦ ਇਹ ਕੁਲੀ ਬੇਰੁਜ਼ਗਾਰ ਹੋਏ ਸੜਕਾਂ ਦੇ ਕੰਢੇ 'ਤੇ ਬੈਠੇ ਹਨ, ਜਿਨ੍ਹਾਂ ਦੇ ਪਰਿਵਾਰਾਂ ਦੀ ਹਾਲਤ ਬਹੁਤ ਮਾੜੀ ਹੈ | ਇਸ ਸੰਬੰਧੀ ਪ੍ਰਧਾਨ ਸਾਹਿਬ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੋਵਾਂ ਦੇਸ਼ਾਂ ਦੇ ਸੰਬੰਧ ਸੁਖਾਵੇਂ ਬਣਾਏ ਜਾਣ ਤਾਂ ਕਿ ਸਰਹੱਦੀ ਲੋਕਾਂ ਨੂੰ ਆਪਣਾ ਰੁਜ਼ਗਾਰ ਮੁੜ ਮਿਲ ਸਕੇ |

ਪਿਛਲੀ ਖ਼ਬਰ ਕਿਸਾਨਾਂ ਨੂੰ ਨਕਲੀ ਤੇ ਮਿਆਦ ਪੁੱਗੇ ਖੇਤੀ ਉਤਪਾਦ ਵੇਚਣ ਵਾਲੇ ਬਖ਼ਸ਼ੇ ਨਹੀਂ ਜਾਣਗੇ-ਗੁਰਮੀਤ ਸਿੰਘ ਖੁੱਡੀਆਂ <br/> ਅਗਲੀ ਖ਼ਬਰ ਫ਼ਰੀਦਕੋਟ 'ਚ ਤਿੰਨ ਸਕੂਲ-ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।