08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਤੋਂ ਰੋਕ ਕੇ ਵਿਰੋਧੀ ਧਿਰ ਨੇ ਅੱਧੀ ਆਬਾਦੀ ਨਾਲ ਕੀਤੀ ਘਿਨਾਉਣੀ ਸਾਜਿਸ਼-ਖੱਟਰ

ਅਜੀਤ ਡੈਸਕ 20-04-2026

ਜਲੰਧਰ, 19 ਅਪ੍ਰੈਲ (ਸ਼ਿਵ)-ਲੋਕ-ਸਭਾ ਵਿਚ ਮਹਿਲਾ ਰਾਖਵਾਂਕਰਨ ਬਿੱਲ ਡਿੱਗਣ ਤੋਂ ਬਾਅਦ ਭਾਜਪਾ ਵਲੋਂ ਸ਼ੁਰੂ ਕੀਤੀ ਗਈ ਜਨ ਆਕਰੋਸ਼ ਮੁਹਿੰਮ ਦੇ ਤਹਿਤ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਵਿਰੋਧੀ ਧਿਰਾਂ ਖ਼ਿਲਾਫ਼ ਵੱਡਾ ਸ਼ਬਦੀ ਹਮਲਾ ਬੋਲਦਿਆਂ ਕਿਹਾ ਹੈ ਕਿ ਕਾਂਗਰਸ ਤੇ 'ਆਪ' ਸਣੇ ਸਮੁੱਚੀ ਵਿਰੋਧੀ ਧਿਰ ਨੇ ਲੋਕ ਸਭਾ ਵਿਚ ਮਹਿਲਾ ਰਾਖਵਾਂਕਰਨ ਬਿੱਲ ਨੂੰ ਪਾਸ ਹੋਣ ਤੋਂ ਰੋਕ ਕੇ ਦੇਸ਼ ਦੀ ਅੱਧੀ ਆਬਾਦੀ ਖ਼ਿਲਾਫ਼ ਘਿਨਾਉਣੀ ਸਾਜ਼ਿਸ਼ ਕੀਤੀ ਹੈ ਤੇ ਇਸ ਦਾ ਖ਼ਮਿਆਜ਼ਾ ਇਨ੍ਹਾਂ ਮਹਿਲਾ ਵਿਰੋਧੀ ਪਾਰਟੀਆਂ ਨੂੰ ਚੋਣ ਨਤੀਜਿਆਂ ਦੇ ਰੂਪ ਵਿਚ ਭੁਗਤਣਾ ਪਵੇਗਾ | ਖੱਟਰ ਅੱਜ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ | ਇਸ ਮੌਕੇ ਉੱਤਰ ਪ੍ਰਦੇਸ਼ ਦੀ ਕੈਬਨਿਟ ਮੰਤਰੀ ਬੇਬੀ ਰਾਣੀ ਮੋਰਿਆ ਤੇ ਹੋਰ ਹਾਜ਼ਰ ਸਨ | ਖੱਟਰ ਨੇ ਕਿਹਾ ਕਾਂਗਰਸ ਨੇ ਆਪਣੇ ਦਹਾਕਿਆਂ ਪੁਰਾਣੇ ਇਤਿਹਾਸ ਮੁਤਾਬਿਕ ਮਹਿਲਾਵਾਂ ਨੂੰ ਸਿਆਸੀ ਅਤੇ ਨੀਤੀ ਨਿਰਮਾਣ ਖੇਤਰ ਵਿਚ ਹਿੱਸੇਦਾਰੀ ਦੇਣ ਦੇ ਯਤਨਾਂ ਵਿਚ ਇੱਕ ਵਾਰ ਫੇਰ ਰੁਕਾਵਟ ਖੜੀ ਕੀਤੀ ਹੈ | ਇਹ ਬਿੱਲ ਪਾਸ ਕਰਵਾਉਣਾ ਮਹਿਲਾਵਾਂ 'ਤੇ ਕੋਈ ਅਹਿਸਾਨ ਨਹੀਂ ਸੀ, ਸਗੋਂ ਉਨ੍ਹਾਂ ਦਾ ਇਸ 'ਤੇ ਹੱਕ ਬਣਦਾ ਸੀ | ਇਸ ਮੌਕੇ ਗੱਲਬਾਤ ਕਰਦਿਆਂ ਉਤਰ ਪ੍ਰਦੇਸ਼ ਦੀ ਕੈਬਨਿਟ ਮੰਤਰੀ ਬੇਬੀ ਮੌਰਿਆ ਨੇ ਕਿਹਾ ਕਾਂਗਰਸ, ਆਪ, ਸਪਾ ਅਤੇ ਡੀ. ਐਮ. ਕੇ. ਵਰਗੀਆਂ ਪਾਰਟੀਆਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਮਹਿਲਾਵਾਂ ਦਾ ਹੱਕ ਮਾਰਿਆ ਹੈ | ਉਨ੍ਹਾਂ ਵਿਰੋਧੀ ਧਿਰ ਦੇ ਇਸ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਬਿੱਲ ਦਾ ਵਿਰੋਧ ਕਰਕੇ ਇਹ ਪਾਰਟੀਆਂ ਸਾਡੀ ਹੀ ਨਹੀਂ ਬਲਕਿ ਅੱਧੀ ਆਬਾਦੀ ਦੀ ਨਜ਼ਰ ਤੋਂ ਡਿਗ ਪਈਆਂ ਹਨ | ਇਸ ਮੌਕੇ ਅਵਿਨਾਸ਼ ਚੰਦਰ, ਸ਼ੀਤਲ ਅੰਗੁਰਾਲ, ਮਨੋਰੰਜਨ ਕਾਲੀਆ, ਵਨੀਤ ਜੋਸ਼ੀ, ਸੁਸ਼ੀਲ ਸ਼ਰਮਾ, ਅਸ਼ੋਕ ਸਰੀਨ, ਮੀਨੂ ਸੇਠੀ, ਸ਼ੈਲੀ ਖੰਨਾ, ਸ਼ਾਲੂ, ਕੌਂਸਲਰ ਮੀਨੂ ਢੰਡ, ਅਮਿਤ ਭਾਟੀਆ, ਕੰਵਰ ਸਰਤਾਜ ਸਮੇਤ ਹੋਰ ਵੀ ਆਗੂ ਹਾਜ਼ਰ |

ਪਿਛਲੀ ਖ਼ਬਰ ਆਲਮੀ ਵਿਰਾਸਤ ਦਿਵਸ ਮੌਕੇ ਵੀ ਵਿਰਾਸਤੀ ਸਮਾਰਕ ਰਹੇ ਅਣਗੌਲੇ <br/> ਅਗਲੀ ਖ਼ਬਰ ਬੇਅਦਬੀ ਵਿਰੁੱਧ ਕਾਨੂੰਨ ਬਣਨ 'ਤੇ ਵੱਖ-ਵੱਖ ਮੰਤਰੀਆਂ ਅਤੇ ਆਗੂਆਂ ਵਲੋਂ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।