09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਪੰਥ ਨੂੰ ਬਚਾਉਣ ਲਈ ਦੋਵੇ ਧੜਿ੍ਹਆਂ 'ਚ ਏਕਤਾ ਸਮੇਂ ਦੀ ਮੁੱਖ ਮੰਗ-ਚੰਦੂਮਾਜਰਾ <br/>

ਅਜੀਤ ਡੈਸਕ 15-04-2026

ਰਾਜਪੁਰਾ, 14 ਅਪ੍ਰੈਲ (ਰਣਜੀਤ ਸਿੰਘ)-ਪੰਜਾਬ ਵਿਚ ਪੰਥ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਪੁਨਰ ਸੁਰਜੀਤ ਦੇ ਆਗੂਆਂ ਨੂੰ ਇਕੋ ਮਾਲਾ ਵਿਚ ਪਰੋਣਾ ਸਮੇਂ ਦੀ ਮੁੱਖ ਮੰਗ ਹੈ, ਸੱਤਾਧਾਰੀ ਧਿਰ ਵਲੋਂ ਹੈਲੀਕੈਪਟਰ ਦੇ ਝੂਟਿਆਂ ਅਤੇ ਫੋਕੀ ਇਸ਼ਤਿਹਾਰਬਾਜ਼ੀ ਉਪਰ ਜਨਤਾ ਦੇ ਟੈਕਸ ਦਾ ਪੈਸਾ ਉਜਾੜਨ ਨਾਲ ਸੂਬਾ ਕੰਗਾਲ ਹੋਣ ਦੇ ਕੰਢੇ 'ਤੇ ਖੜ੍ਹਾ ਹੋ ਗਿਆ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਪ੍ਰੋ. ਚੰਦੂਮਾਜਰਾ ਨੇ ਦੋਵਾਂ ਧਿਰਾਂ ਵਿਚ ਏਕਤਾ ਦੀ ਗੱਲ 'ਤੇ ਕਿਹਾ ਕਿ ਦੋਵਾਂ ਧਿਰਾਂ ਵਿਚ ਕਿਸੇ ਸੁਹਿਰਦ ਸ਼ਖਸੀਅਤ ਦੀ ਲੋੜ ਹੈ ਜਿਹੜਾ ਮਨਾਂ ਵਿਚ ਪੈਦਾ ਹੋਏ ਭਰਮ ਭੁਲੇਖੇ ਦੂਰ ਕਰੇ | ਉਨ੍ਹਾਂ ਨੇ ਕਿਹਾ ਕਿ ਖੇਤਰੀ ਪਾਰਟੀ ਦਾ ਸ਼ਕਤੀਸ਼ਾਲੀ ਹੋਣਾ ਬਹੁਤ ਜ਼ਰੂਰ ਹੈ |

ਪਿਛਲੀ ਖ਼ਬਰ ਲੈਕਚਰਾਰਾਂ ਦੀਆਂ 50 ਫੀਸਦੀ ਤੋਂ ਵੱਧ ਪੋਸਟਾਂ ਖ਼ਾਲੀ ਅਗਲੀ ਖ਼ਬਰ ਖ਼ਾਲਸੇ ਦੇ ਜਨਮ ਦਿਹਾੜੇ ਮੌਕੇ ਬਾਬਾ ਬਲਵੰਤ ਸਿੰਘ ਸੰਗੀਤ ਅਕੈਡਮੀ ਸੰਗਤ ਨੂੰ ਸਮਰਪਿਤ-ਪ੍ਰਧਾਨ ਧਾਮੀ ਤੇ ਸੰਤ ਬਾਬਾ ਗੁਰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।