26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪੰਜਾਬ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਨੁੱਖੀ ਅਧਿਕਾਰ ਲੀਡਰਸ਼ਿਪ ਸੰਮੇਲਨ 2026 ਕਰਵਾਇਆ

ਅਜੀਤ ਡੈਸਕ 05-04-2026

ਚੰਡੀਗੜ੍ਹ, 4 ਅਪ੍ਰੈਲ (ਮਾਰਕੰਡਾ)-ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਮਿਉਂਸੀਪਲ ਭਵਨ ਸੈਕਟਰ 35 ਚੰਡੀਗੜ੍ਹ ਵਿਖੇ 'ਮਨੁੱਖੀ ਅਧਿਕਾਰ ਲੀਡਰਸ਼ਿਪ ਸੰਮੇਲਨ 2026' ਕਰਵਾਇਆ ਗਿਆ | ਜਿਸ 'ਚ ਨਿਆਂਪਾਲਿਕਾ ਦੇ ਮੈਂਬਰਾਂ, ਸੀਨੀਅਰ ਅਧਿਕਾਰੀਆਂ, ਵਿਦਵਾਨਾਂ, ਸਮਾਜ ਸੇਵੀਆਂ ਤੇ ਪੰਜਾਬ ਤੇ ਚੰਡੀਗੜ੍ਹ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਕੋਰ ਗਰੁੱਪ ਮੈਂਬਰਾਂ ਨੇ ਹਿੱਸਾ ਲਿਆ | ਸਮਾਗਮ 'ਚ ਜਸਟਿਸ ਹਰਕੇਸ਼ ਮਨੂਜਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਿਨ੍ਹਾਂ ਨਾਲ ਮਿਸ ਰਾਜ ਲਾਲੀ ਗਿੱਲ ਪੰਜਾਬ ਸਟੇਟ ਮਹਿਲਾ ਕਮਿਸ਼ਨ ਦੀ ਚੇਅਰਮੈਨ, ਗੁਰਜੀਤ ਕੌਰ ਰੂਚੀ ਬਾਵਾ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆਂ ਕਮਿਸ਼ਨ ਦੀ ਵਾਈਸ ਚੇਅਰਪਰਸਨ, ਗੌਰਵ ਯਾਦਵ ਆਈ. ਪੀ. ਐਸ. ਡੀ. ਜੀ. ਪੀ. ਪੰਜਾਬ ਤੇ ਡਾ. ਸਾਗਰ ਪ੍ਰੀਤ ਹੁੱਡਾ ਆਈ. ਪੀ. ਐਸ. ਡੀ. ਜੀ. ਪੀ. ਚੰਡੀਗੜ੍ਹ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸੰਮੇਲਨ ਦੀ ਸ਼ੁਰੂਆਤ ਕੋਰ ਗਰੁੱਪ ਮੈਂਬਰਾਂ ਦੀ ਰਜਿਸਟ੍ਰੇਸ਼ਨ ਨਾਲ ਹੋਈ, ਜਿਸ ਤੋਂ ਬਾਅਦ ਭੰਗੜਾ ਦੀ ਪ੍ਰਸਤੁਤੀ ਕੀਤੀ ਗਈ | ਇਸ ਮੌਕੇ ਕੋਰ ਗਰੁੱਪ ਮੈਂਬਰਾਂ ਨੂੰ ਸਥਾਨਕ ਪੱਧਰ 'ਤੇ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣਾ, ਪੀੜਤਾਂ ਨੂੰ ਕਮਿਸ਼ਨ ਤੱਕ ਪਹੁੰਚਣ ਅਤੇ ਇਨਸਾਫ਼ ਲੈਣ ਵਿਚ ਮਦਦ ਕਰਨਾ, ਮਨੁੱਖੀ ਅਧਿਕਾਰ ਉਲੰਘਣਾ ਦੇ ਮਾਮਲਿਆਂ ਦੀ ਰਿਪੋਰਟ ਕਰਨਾ, ਕਮਿਸ਼ਨ ਵਲੋਂ ਕਰਵਾਏ ਜਾਂਦੇ ਟਰੇਨਿੰਗ, ਰਿਸਰਚ ਤੇ ਜਾਗਰੂਕਤਾ ਪ੍ਰੋਗਰਾਮਾਂ ਹਿੱਸਾ ਲੈਣਾ, ਕਮਿਸ਼ਨ ਅਤੇ ਸਮਾਜ ਵਿਚਕਾਰ ਪੁਲ ਵਜੋਂ ਕੰਮ ਕਰਨਾ, ਪੰਜਾਬ ਤੇ ਚੰਡੀਗੜ੍ਹ ਵਿਚ ਕਮਿਸ਼ਨ ਦੀ ਪਹੁੰਚ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਣ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਜਸਟਿਸ ਸੰਤ ਪ੍ਰਕਾਸ਼ ਚੇਅਰਪਰਸਨ ਪੀ. ਐਸ. ਐਚ. ਆਰ. ਸੀ. ਨੇ ਕਮਿਸ਼ਨ ਦੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ | ਜਸਟਿਸ ਗੁਰਬੀਰ ਸਿੰਘ ਤੇ ਮੈਂਬਰ ਪਦਮ ਜਿਤਿੰਦਰ ਸਿੰਘ ਸ਼ੰਟੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ |

ਪਿਛਲੀ ਖ਼ਬਰ ਵਾਡਰਾ ਵਿਰੁੱਧ ਈ.ਡੀ. ਦੇ ਦੋਸ਼ਪੱਤਰ ਸੰਬੰਧੀ ਫ਼ੈਸਲਾ ਰਾਖਵਾਂ ਅਗਲੀ ਖ਼ਬਰ ਕੇਂਦਰ ਸਰਕਾਰ ਨੇ ਠੀਕ ਤਰ੍ਹਾਂ ਸੰਭਾਲੇ ਦੇਸ਼ ਦੇ ਹਾਲਾਤ-ਕਮਲਨਾਥ, ਆਨੰਦ ਸ਼ਰਮਾ, ਥਰੂਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।