22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੀ ਸੂਬਾਈ ਕਾਨਫ਼ਰੰਸ ਸੰਬੰਧੀ ਮੀਟਿੰਗ <br/>

ਅਜੀਤ ਡੈਸਕ 28-03-2026
ਸ਼ੇਰਪੁਰ, 27 ਮਾਰਚ (ਮੇਘ ਰਾਜ ਜੋਸ਼ੀ)-ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੀ ਸਥਾਨਕ ਇਕਾਈ ਵਲੋਂ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਕਨਵੀਨਰ ਸੰਦੀਪ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਜਿਸ ਵਿਚ 28 ਅਤੇ 29 ਮਾਰਚ ਨੂੰ ਮਸਤੂਆਣਾ ਸਾਹਿਬ ਵਿਖੇ ਹੋ ਰਹੀ ਸੂਬਾਈ ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ ਵਿਚਾਰਾਂ ਹੋਈਆਂ | ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੇ ਹਾਲ ਵਿਚ ਇਹ ਕਾਨਫ਼ਰੰਸ ਉਸ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ ਇਰਾਨ ਉੱਪਰ ਬਗੈਰ ਕਿਸੇ ਭੜਕਾਹਟ ਤੋਂ ਹਮਲਾ ਕੀਤਾ ਹੋਇਆ ਹੈ | ਇਸ ਮੌਕੇ ਚੌਧਰੀ ਬਹਾਦਰ ਸਿੰਘ ਗਰੇਵਾਲ, ਹਰਗੋਬਿੰਦ ਸ਼ੇਰਪੁਰ, ਅਮਰਜੀਤ ਸਿੰਘ ਜੱਸੀ, ਰਣਜੀਤ ਸਿੰਘ ਕਾਲਾਬੂਲਾ, ਕੇਸਰ ਸਿੰਘ ਗਰੇਵਾਲ, ਕਰਮਿੰਦਰ ਸਿੰਘ ਹੇੜੀਕੇ, ਸੁਖਜੀਤ ਸਿੰਘ ਰਟੋਲ, ਨਿਰਮਲ ਸਿੰਘ, ਈਸ਼ਰ ਸਿੰਘ, ਦਿਆਲ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ ਮੇਘ, ਬਹਾਦਰ ਸਿੰਘ ਢੰਡਾ ਅਤੇ ਬਲਦੇਵ ਸਿੰਘ ਘਨੌਰੀ ਆਦਿ ਮੌਜੂਦ ਸਨ ਸਨ |

ਪਿਛਲੀ ਖ਼ਬਰ ਈਰਾਨੀ ਹੈਕਰਾਂ ਨੇ ਐਫ਼.ਬੀ.ਆਈ. ਡਾਇਰੈਕਟਰ ਦੀ ਈ-ਮੇਲ ਕੀਤੀ ਹੈਕ ਅਗਲੀ ਖ਼ਬਰ ਲਾਲਜੀਤ ਭੁੱਲਰ ਨੂੰ ਜੇਲ੍ਹ 'ਚ ਦਿੱਤੀਆਂ ਜਾ ਰਹੀਆਂ ਸੁਖ ਸਹੂਲਤਾਂ-ਸੁਖਬੀਰ ਸਿੰਘ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।