15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੱਛਮੀ ਏਸ਼ੀਆ 'ਚ ਵਧਦੇ ਟਕਰਾਅ ਦਾ ਪਾਕਿ ਦੀ ਕਮਜ਼ੋਰ ਅਰਥਵਿਵਸਥਾ 'ਤੇ ਪੈ ਰਿਹਾ ਭਾਰੀ ਪ੍ਰਭਾਵ

ਅਜੀਤ ਡੈਸਕ 10-03-2026

ਕਰਜ਼ੇ ਅਤੇ ਮਹਿੰਗਾਈ ਨਾਲ ਜੂਝ ਰਹੇ ਪਾਕਿ ਲਈ ਬਣੀ ਦੋਹਰੀ ਆਰਥਿਕ ਚੁਣੌਤੀ
ਅੰਮਿ੍ਤਸਰ, 9 ਮਾਰਚ (ਸੁਰਿੰਦਰ ਕੋਛੜ)-ਪੱਛਮੀ ਏਸ਼ੀਆ 'ਚ ਵਧਦਾ ਟਕਰਾਅ ਹੁਣ ਪਾਕਿਸਤਾਨ ਦੀ ਪਹਿਲਾਂ ਤੋਂ ਹੀ ਕਮਜ਼ੋਰ ਅਰਥਵਿਵਸਥਾ 'ਤੇ ਭਾਰੀ ਪ੍ਰਭਾਵ ਪਾ ਰਿਹਾ ਹੈ | ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿ ਨੂੰ ਹੁਣ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਇਕ ਨਵਾਂ ਝਟਕਾ ਲੱਗ ਸਕਦਾ ਹੈ | ਪਾਕਿ ਦੇ ਸੰਘੀ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਖ਼ੁਦ ਇਸ ਬਾਰੇ ਚਿਤਾਵਨੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਥਿਤੀ ਜਾਰੀ ਰਹੀ ਤਾਂ ਦੇਸ਼ ਦਾ ਮਹੀਨਾਵਾਰ ਤੇਲ ਆਯਾਤ ਬਿੱਲ ਲਗਭਗ 60 ਕਰੋੜ ਡਾਲਰ ਤੱਕ ਪਹੁੰਚ ਸਕਦਾ ਹੈ | ਇਹ ਸਥਿਤੀ ਪਹਿਲਾਂ ਹੀ ਕਰਜ਼ੇ ਅਤੇ ਮਹਿੰਗਾਈ ਨਾਲ ਜੂਝ ਰਹੇ ਪਾਕਿਸਤਾਨ ਲਈ ਦੋਹਰੀ ਆਰਥਿਕ ਚੁਣੌਤੀ ਪੈਦਾ ਕਰਦੀ ਹੈ | ਪਾਕਿ ਵਿੱਤ ਮੰਤਰੀ ਨੇ ਇਕ ਬੈਠਕ ਦੌਰਾਨ ਉਕਤ ਐਲਾਨ ਕੀਤਾ | ਇਸ ਬੈਠਕ 'ਚ ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਅਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਵੀ ਮੌਜੂਦ ਸਨ | ਵਿੱਤ ਮੰਤਰੀ ਨੇ ਕਿਹਾ ਕਿ ਜੇਕਰ ਪੱਛਮੀ ਏਸ਼ੀਆ 'ਚ ਟਕਰਾਅ ਵਧਦਾ ਹੈ ਤਾਂ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 120 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ | ਅਜਿਹੀ ਸਥਿਤੀ ਪਾਕਿ ਦੀ ਆਰਥਿਕਤਾ ਨੂੰ ਹੋਰ ਦਬਾਅ ਪਾ ਸਕਦੀ ਹੈ | ਪਾਕਿ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਕਿਹਾ ਕਿ ਅਜਿਹੀ ਸਥਿਤੀ 'ਚ ਪਾਕਿਸਤਾਨ ਜਲਦੀ ਹੀ ਪੈਟਰੋਲੀਅਮ ਟੈਕਸਾਂ 'ਤੇ ਆਈ. ਐੱਮ. ਐੱਫ. ਤੋਂ ਰਾਹਤ ਦੀ ਬੇਨਤੀ ਕਰ ਸਕਦਾ ਹੈ | ਉਨ੍ਹਾਂ ਦੇਸ਼ ਨੂੰ ਈਾਧਨ ਬਚਾਉਣ ਦੀ ਵੀ ਅਪੀਲ ਕੀਤੀ ਤਾਂ ਜੋ ਮੌਜੂਦਾ ਤੇਲ ਭੰਡਾਰ ਲੰਬੇ ਸਮੇਂ ਤੱਕ ਚੱਲ ਸਕਣ |

ਪਿਛਲੀ ਖ਼ਬਰ ਜਲਿ੍ਹਆਂਵਾਲਾ ਬਾਗ ਦੀਆਂ ਗੈਲਰੀਆਂ 'ਚੋਂ ਸਾਕੇ 'ਚ ਮਾਰੇ ਗਏ ਸ਼ਹੀਦਾਂ ਦੀਆਂ ਤਸਵੀਰਾਂ ਤੇ ਹੋਰ ਤਖ਼ਤੀਆਂ ਗ਼ਾਇਬ ਅਗਲੀ ਖ਼ਬਰ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਦੀ ਆਵਾਜ਼ ਬਣੇਗੀ ਮੋਗਾ ਦੀ 'ਬਦਲਾਅ ਰੈਲੀ' - ਬਲੀਏਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।