ਫ਼ਿਰੋਜ਼ਪੁਰ, 1 ਮਾਰਚ (ਰਾਕੇਸ਼ ਚਾਵਲਾ)-ਹੋਲੀ ਦੇ ਤਿਉਹਾਰ ਮੌਕੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਯਾਤਰੀਆਂ ਦੀ ਸਹੂਲਤ ਅਤੇ ਵੇਟਿੰਗ ਲਿਸਟ ਨੂੰ ਘਟਾਉਣ ਦੇ ਉਦੇਸ਼ ਨਾਲ ਚਾਰ ਪ੍ਰਮੁੱਖ ਐਕਸਪੈੱ੍ਰਸ ਰੇਲਗੱਡੀਆਂ ਵਿਚ ਸਲੀਪਰ ਸ਼੍ਰੇਣੀ ਦਾ ਇਕ ਵਾਧੂ ਕੋਚ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਰੇਲ ਗੱਡੀ ਨੰਬਰ 19611/19613 (ਅਜਮੇਰ-ਅੰਮਿ੍ਤਸਰ ਐਕਸਪੈੱ੍ਰਸ) ਵਿਚ 2 ਮਾਰਚ 2026 ਤੋਂ 30 ਮਾਰਚ 2026 ਤੱਕ ਅਤੇ ਰੇਲ ਗੱਡੀ ਨੰਬਰ 19612/19614 (ਅੰਮਿ੍ਤਸਰ-ਅਜਮੇਰ ਐਕਸਪੈੱ੍ਰਸ) ਵਿਚ 3 ਮਾਰਚ 2026 ਤੋਂ 31 ਮਾਰਚ 2026 ਤੱਕ ਸਲੀਪਰ ਦਾ ਇਕ ਵਾਧੂ ਕੋਚ ਜੋੜਿਆ ਜਾਵੇਗਾ | ਫ਼ਿਰੋਜ਼ਪੁਰ ਮੰਡਲ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਰੇਲ ਮਦਦ ਨੰਬਰ 139 ਜਾਂ ਨੈਸ਼ਨਲ ਰੇਲ ਗੱਡੀ ਇਨਕੁਆਰੀ ਸਿਸਟਮ ਦੀ ਤਾਜ਼ਾ ਜਾਣਕਾਰੀ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੱਲਦੀ ਰੇਲ ਗੱਡੀ 'ਤੇ ਗ਼ੁਬਾਰੇ, ਗੋਹਾ, ਚਿੱਕੜ ਜਾਂ ਰੰਗ ਆਦਿ ਨਾ ਸੁੱਟਣ |