28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਲੜਕੀ ਨੂੰ ਬੰਧਕ ਬਣਾ ਕੇ ਰੱਖਣ ਦੇ ਦੋਸ਼ 'ਚ ਪਾਦਰੀ ਗਿ੍ਫ਼ਤਾਰ <br/>

ਅਜੀਤ ਡੈਸਕ 30-01-2026

ਖੰਨਾ, 29 ਜਨਵਰੀ (ਹਰਜਿੰਦਰ ਸਿੰਘ ਲਾਲ)-ਇਕ ਨੌਜਵਾਨ ਲੜਕੀ ਨੂੰ ਮੀਟਿੰਗ ਦੇ ਬਹਾਨੇ ਬੁਲਾਕੇ 20-21 ਦਿਨ ਕਥਿਤ ਤੌਰ 'ਤੇ ਬੰਦੀ ਬਣਾ ਕੇ ਰੱਖਣ ਦੇ ਦੋਸ਼ 'ਚ ਪਾਦਰੀ ਤੇ ਉਸ ਦੀ ਪਤਨੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਐਸ.ਐਸ.ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਲੜਕੀ, ਜੋ ਬਾਲਗ ਹੈ, ਨੇ ਪੁਲਿਸ ਨੂੰ ਦੱਸਿਆ ਕਿ ਪਾਦਰੀ ਪਹਿਲਾਂ ਉਸ ਨੂੰ ਮਾਛੀਵਾੜਾ ਸਾਹਿਬ ਲੈ ਕੇ ਗਿਆ ਸੀ, ਜਦੋਂਕਿ ਉਸ ਨੂੰ ਲੁਧਿਆਣਾ ਤੇ ਖੰਨਾ 'ਚ ਵੀ ਬੰਧਕ ਬਣਾ ਕੇ ਰੱਖਿਆ ਗਿਆ | ਇਸ ਤੋਂ ਪਹਿਲ ਮਾਪਿਆਂ ਦਾ ਦੋਸ਼ ਕਿ ਉਹ ਜਦੋਂ ਧੀ ਨੂੰ ਲੈਣ ਗਏ ਤਾਂ ਉਨ੍ਹਾਂ ਤੇ ਇੱਟਾਂ-ਪੱਥਰ ਵਰਸਾਏ ਗਏ ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ | ਦੂਜੇ ਪਾਸੇ, ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਜ਼ੁਲਮ 2-3 ਹਫ਼ਤਿਆਂ ਤੋਂ ਚੱਲ ਰਿਹਾ ਸੀ | ਅਸੀਂ ਸੱਚ ਜਾਣ ਕੇ ਇਨ੍ਹਾਂ ਦੀ ਫ਼ਰਿਆਦ ਨਿਹੰਗਾਂ ਸਿੰਘਾਂ ਕੋਲ ਨਾਲ ਲੈ ਕੇ ਗਏ ਸੀ ਤੇ ਨਿਹੰਗਾਂ ਨੇ ਸਾਡੀ ਸੁਣੀ ਤੇ ਧੀ ਨੂੰ ਬਚਾਇਆ | ਹਾਲਾਂਕਿ, ਐਸ. ਐਸ. ਪੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਲੜਕੀ ਨੂੰ ਨਿਹੰਗਾਂ ਜਾਂ ਕਿਸੇ ਹੋਰ ਵਲੋਂ ਛੁਡਾਇਆ ਗਿਆ ਹੈ |

ਪਿਛਲੀ ਖ਼ਬਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਮਾਤਾ ਦਾ ਦਿਹਾਂਤ ਸੁਖਬੀਰ, ਮਨਪ੍ਰੀਤ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਸਸਕਾਰ ਮੌਕੇ ਹੋਈਆਂ... ਅਗਲੀ ਖ਼ਬਰ ਰਾਮੂਵਾਲੀਆ ਨੇ ਆਪਣੇ ਸੈਕਟਰੀ ਬਲਜਿੰਦਰ ਸਿੰਘ ਨੂੰ ਨੌਕਰੀ ਤੋਂ ਹਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।