16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਤਨਾਮ ਸਿੰਘ ਮਾਣਕ ਦੀ ਲਿਖੀ ਤੇ ਅਨਾਦੀ ਮਿਸ਼ਰਾ ਵਲੋਂ ਗਾਈ ਗਜ਼ਲ 'ਹਨੇਰੇ ਤੋਂ ਬਾਅਦ' ਅੱਜ ਹੋਵੇਜੀ ਰਿਲੀਜ਼ <br/>

ਅਜੀਤ ਡੈਸਕ 29-01-2026

ਜਲੰਧਰ, 28 ਜਨਵਰੀ (ਜਸਪਾਲ ਸਿੰਘ)-ਉਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਦੀ ਲਿਖੀ ਤੇ ਪ੍ਰਸਿੱਧ ਗਾਇਕ ਅਨਾਦੀ ਮਿਸ਼ਰਾ ਵਲੋਂ ਗਾਈ ਗਜ਼ਲ 'ਹਨੇਰੇ ਤੋਂ ਬਾਅਦ' 29 ਜਨਵਰੀ ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਦਮਸ੍ਰੀ ਰਾਜ ਗਾਇਕ ਹੰਸ ਰਾਜ ਹੰਸ ਵਲੋਂ ਸੰਗੀਤ, ਸਾਹਿਤ ਤੇ ਪੱਤਰਕਾਰੀ ਜਗਤ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਦੀ ਹਾਜ਼ਰੀ 'ਚ ਰਿਲੀਜ਼ ਕੀਤੀ ਜਾਵੇਗੀ | ਇਸ ਗਜ਼ਲ ਦਾ ਸੰਗੀਤ ਪ੍ਰਸਿੱਧ ਸੰਗੀਤਕ ਕੰਪਨੀ ਐਮ. ਐਮ. ਆਰ. ਵਲੋਂ ਦਿੱਤਾ ਗਿਆ ਹੈ, ਜਦਕਿ ਇਸ ਦੀ ਵੀਡੀਓਗ੍ਰਾਫੀ ਮੁਨੀਸ਼ ਕੁਮਾਰ ਵਲੋਂ ਕੀਤੀ ਗਈ ਹੈ | ਦੱਸਣਯੋਗ ਹੈ ਕਿ ਸਤਨਾਮ ਸਿੰਘ ਮਾਣਕ ਦੀ ਇਹ ਗਜ਼ਲ ਹਰ ਤਰ੍ਹਾਂ ਨਾਲ ਨਿਰਾਸ਼ ਹੋ ਚੁੱਕੇ ਮਨੁੱਖ ਨੂੰ ਆਸ਼ਾਵਾਦੀ ਬਣਨ ਲਈ ਪ੍ਰੇਰਿਤ ਕਰਦੀ ਹੋਈ, ਉਸ ਨੂੰ ਨਵੀਂ ਉਮੰਗ ਤੇ ਜੋਸ਼ ਨਾਲ ਅੱਗੇ ਵਧਣ ਦਾ ਹਾਂ-ਪੱਖੀ ਸੁਨੇਹਾ ਦਿੰਦੀ ਹੈ | ਇਸ ਤੋਂ ਪਹਿਲਾਂ ਉਹ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤ ਅਤੇ ਮਨੁੱਖੀ ਪੀੜਾ ਤੇ ਦਰਦ ਦੇ ਅਹਿਸਾਸ ਨੂੰ ਵੀ ਆਪਣੀਆਂ ਰਚਨਾਵਾਂ ਰਾਹੀਂ ਬਹੁਤ ਹੀ ਭਾਵਪੂਰਨ ਤਰੀਕੇ ਨਾਲ ਪੇਸ਼ ਕਰ ਚੁੱਕੇ ਹਨ ਤੇ ਉਨ੍ਹਾਂ ਦੀਆਂ ਇਨ੍ਹਾਂ ਰਚਨਾਵਾਂ ਨੂੰ ਵੱਖ-ਵੱਖ ਗਾਇਕਾਂ ਵਲੋਂ ਆਪਣੀ ਆਵਾਜ਼ ਦਿੱਤੀ ਗਈ ਹੈ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦਾ ਜਲੰਧਰ ਆਉਣਾ ਸਵਾਗਤਯੋਗ-ਸਾਂਪਲਾ ਅਗਲੀ ਖ਼ਬਰ ਪੇਡਾ ਵਲੋਂ ਊਰਜਾ ਸੰਭਾਲ ਦੇ ਖੇਤਰ 'ਚ ਖੋਜ ਤੇ ਵਿਕਾਸ ਪ੍ਰੋਜੈਕਟਾਂ ਲਈ ਅਕਾਦਮਿਕ ਸੰਸਥਾਵਾਂ ਨਾਲ ਸਮਝੌਤੇ ਸਹੀਬੱਧ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।