30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਕਾਰ ਸਵਾਰ ਵਲੋਂ ਬੇਸਬਾਲ ਮਾਰ ਕੇ ਵਿਅਕਤੀ ਦੀ ਹੱਤਿਆ

ਅਜੀਤ ਡੈਸਕ 28-01-2026
ਬਟਾਲਾ, 27 ਜਨਵਰੀ (ਸਤਿੰਦਰ ਸਿੰਘ)-ਸਥਾਨਕ ਕਾਹਨੂੰਵਾਨ ਰੋਡ ਵਿਖੇ ਇਕ ਰਿਹਾਇਸ਼ੀ ਕਲੋਨੀ ਅੰਦਰ ਦਾਖਲ ਹੋਏ ਕਾਰ ਸਵਾਰ ਵਲੋਂ ਇਕ ਵਿਅਕਤੀ ਦੇ ਸਿਰ ਵਿਚ ਬੇਸਬਾਲ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ | ਘਟਨਾ ਸਥਾਨ 'ਤੇ ਪਹੁੰਚੇ ਡੀ.ਐਸ.ਪੀ. ਸੰਜੀਵ ਕੁਮਾਰ ਨੇ ਦੱਸਿਆ ਕਿ ਬਟਾਲਾ ਤੋਂ ਕਾਹਨੂੰਵਾਨ ਰੋਡ ਪਿੰਡ ਤੋਂ ਧੁੱਪਸੜੀ ਨਜ਼ਦੀਕ ਬਸੰਤ ਵਿਹਾਰ ਕਲੋਨੀ ਵਿਚ ਇਕ ਸਵਿਫਟ ਕਾਰ ਸਵਾਰ ਸੜਕ ਦੇ ਵਿਚਕਾਰ ਆਪਣੀ ਕਾਰ ਰੋਕ ਕੇ ਖੜਾ ਸੀ ਕਿ ਪਿੱਛੋਂ ਕਾਲੋਨੀ ਦੇ ਰਹਿਣ ਵਾਲਾ ਗੋਰਖ ਨਾਥ ਪੁੱਤਰ ਰਾਜ ਕੁਮਾਰ ਆਪਣਾ ਈ-ਰਿਕਸ਼ਾ ਲੈ ਕੇ ਘਰ ਨੂੰ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਆਪਸ ਵਿਚ ਬਹਿਸਬਾਜ਼ੀ ਹੋ ਗਈ, ਜੋ ਹੱਥੋਪਾਈ ਤੱਕ ਪਹੁੰਚ ਗਈ ਅਤੇ ਕਾਰ ਸਵਾਰ ਵਿਅਕਤੀ ਨੇ ਬੇਸਬਾਲ ਜਾਂ ਰਾਡ ਵਰਗੀ ਵਸਤੂ ਨਾਲ ਗੋਰਖ ਨਾਥ ਦੇ ਸਿਰ 'ਤੇ ਮਾਰ ਕੇ ਉਸ ਨੂੰ ਖੂਨ ਨਾਲ ਲੱਥ-ਪੱਥ ਕਰ ਦਿੱਤਾ | ਝਗੜਾ ਹੁੰਦਾ ਦੇਖ ਰਾਜ ਕੁਮਾਰ ਤੇ ਉਸ ਦਾ ਪਰਿਵਾਰ ਮੌਕੇ 'ਤੇ ਪੁੱਜਾ ਤਾਂ ਕਾਰ ਸਵਾਰ ਨੇ ਰਾਜ ਕੁਮਾਰ ਦੇ ਸਿਰ 'ਤੇ ਵੀ ਬੇਸਬਾਲ ਨਾਲ ਵਾਰ ਕਰ ਦਿੱਤਾ | ਗੰਭੀਰ ਜ਼ਖ਼ਮੀ ਰਾਜ ਕੁਮਾਰ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਰਾਜ ਕੁਮਾਰ ਸਰਕਾਰੀ ਪੋਲੀਟੈਕਨਿਕ ਕਾਲਜ ਅੰਮਿ੍ਤਸਰ ਵਿਖੇ ਲੈਬ ਅਟੈਂਡੈਂਟ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ |

ਪਿਛਲੀ ਖ਼ਬਰ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 'ਚ ਤੇਜ਼ੀ ਨੇ ਰਸੋਈ ਦਾ ਬਜਟ ਹਿਲਾਇਆ <br/> ਅਗਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਜਤਿੰਦਰ ਬਰਾੜ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।