ਲੁਧਿਆਣਾ, 21 ਜਨਵਰੀ (ਅਜੀਤ ਬਿਊਰੋ)-ਗੋਆ ਸਰਕਾਰ ਦੁਆਰਾ ਚਲਾਈ ਜਾ ਰਹੀ ਅਤੇ ਇਕ ਪ੍ਰਸਿੱਧ ਪਸੰਦੀਦਾ ਰਾਜਸ਼੍ਰੀ 50 ਵੀਕਲੀ ਲਾਟਰੀ ਦੇ ਪਹਿਲੇ ਇਨਾਮ ਲਈ ਇਨਾਮ ਵੰਡ ਸਮਾਰੋਹ ਅੱਜ ਲੁਧਿਆਣਾ ਦੀ ਰਾਜਸ਼੍ਰੀ ਲਾਟਰੀ ਸ਼ਾਖਾ ਵਿਖੇ ਕਰਵਾਇਆ ਗਿਆ¢ ਇਸ ਸ਼ੁਭ ਮੌਕੇ ਕੰਪਨੀ ਦੇ ਅਧਿਕਾਰੀਆਂ ਰਾਜਕੁਮਾਰ ਵਰਮਾ, ਭਗਤ ਸਿੰਘ ਪੰਵਾਰ ਅਤੇ ਨੀਲੇਸ਼ ਵੋਰਾ ਨੇ ਜੇਤੂਆਂ, ਪਟਿਆਲਾ ਦੇ ਨਿਵਾਸੀ ਮਨੋਜ ਸ਼ਰਮਾ ਅਤੇ ਅੰਜੂ ਸ਼ਰਮਾ ਅਤੇ ਬੁਢਲਾਡਾ ਦੇ ਨਿਵਾਸੀ ਕੁਲਦੀਪ ਕÏਰ, ਹਰਦੀਪ ਕÏਰ ਅਤੇ ਸੰਦੀਪ ਸਿੰਘ ਨੂੰ ਜੇਤੂ ਰਕਮ ਲਈ ਗੁਲਦਸਤੇ ਅਤੇ ਬੈਂਕ ਡਰਾਫਟ ਨਾਲ ਸਨਮਾਨਿਤ ਕੀਤਾ |