19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਤਿੰਨ ਬੇਸਹਾਰਾ ਵਿਅਕਤੀਆਂ ਦਾ ਸਹਾਰਾ ਸੰਸਥਾ ਵਲੋਂ ਸੰਸਕਾਰ

ਬਠਿੰਡਾ, 18 ਨਵੰਬਰ (ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਟੀਮ ਦੇ ਵਰਕਰਾਂ ਵਲੋਂ ਸਥਾਨਕ ਸ਼ਮਸ਼ਾਨਘਾਟ, ਦਾਣਾ ਮੰਡੀ ਵਿਖੇ ਪਿਛਲੇ ਦਿਨੀਂ 3 ਅਣਪਛਾਤੇ ਵਿਅਕਤੀਆਂ ਦੀ ਮੌਤ ਹੋ ਜਾਣ ਕਾਰਨ ਦਾਖ਼ਲ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ । ਇਨ੍ਹਾਂ ਵਿਚੋਂ ਦੋ ਲਾਸ਼ਾਂ ਸਥਾਨਕ ਕੋਤਵਾਲੀ ਖੇਤਰ ਦੀਆਂ ਸਨ ਅਤੇ ਇੱਕ ਜੀਆਰਪੀ ਖੇਤਰ ਦੀ ਸੀ।

ਅਜੀਤ ਡੈਸਕ 19-11-2026
ਬਠਿੰਡਾ, 18 ਨਵੰਬਰ (ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਟੀਮ ਦੇ ਵਰਕਰਾਂ ਵਲੋਂ ਸਥਾਨਕ ਸ਼ਮਸ਼ਾਨਘਾਟ, ਦਾਣਾ ਮੰਡੀ ਵਿਖੇ ਪਿਛਲੇ ਦਿਨੀਂ 3 ਅਣਪਛਾਤੇ ਵਿਅਕਤੀਆਂ ਦੀ ਮੌਤ ਹੋ ਜਾਣ ਕਾਰਨ ਦਾਖ਼ਲ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ । ਇਨ੍ਹਾਂ ਵਿਚੋਂ ਦੋ ਲਾਸ਼ਾਂ ਸਥਾਨਕ ਕੋਤਵਾਲੀ ਖੇਤਰ ਦੀਆਂ ਸਨ ਅਤੇ ਇੱਕ ਜੀਆਰਪੀ ਖੇਤਰ ਦੀ ਸੀ। ਕੋਤਵਾਲੀ ਪੁਲਿਸ ਸਟੇਸ਼ਨ ਅਤੇ ਜੀਆਰਪੀ ਵਲੋਂ ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਕਰਨ ਤੋਂ ਬਾਅਦ, ਤਿੰਨਾਂ ਲਾਸ਼ਾਂ ਨੂੰ ਸਸਕਾਰ ਲਈ ਸਹਾਰਾ ਜਨ ਸੇਵਾ ਨੂੰ ਸੌਂਪਿਆਂ ਗਿਆ ਸੀ । ਸਹਾਰਾ ਵਲੋਂ ਤਿੰਨਾਂ ਲਾਸ਼ਾਂ ਦਾ ਧਾਰਮਿਕ ਰੀਤੀ ਰਿਵਾਜ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸੰਸਕਾਰ ਕਾਰਨ ਸਮੇਂ ਸਹਾਰਾ ਦੇ ਸੰਸਥਾਪਕ ਵਿਜੇ ਗੋਇਲ, ਸਹਾਰਾ ਟੀਮ ਮੈਂਬਰਾਂ ਰਮਨ ਸਿੱਧੂ, ਸੰਦੀਪ ਗਿੱਲ, ਜੱਗਾ, ਟੇਕ ਚੰਦ, ਰਾਜਿੰਦਰ ਕੁਮਾਰ, ਨਿਤੀਸ਼ ਸੇਨ, ਰਾਜੇਂਦਰ ਕੁਮਾਰ ਮੌਜੂਦ ਸਨ। ਤਿੰਨਾਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਸਮੇਂ ਸਮਾਜ ਸੇਵਕ ਰਮਿੰਦਰ ਸਿੱਧੂ ਨੇ ਕੀਤਾ।
ਪਿਛਲੀ ਖ਼ਬਰ ਖੇਡ ਸਟੇਡੀਅਮ ਦੇ ਗੇਟ ਨੰਬਰ-4 ਤੋਂ ਮੋਟਰਸਾਈਕਲ ਚੋਰੀ, ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਚੰਨੀ ਵਲੋਂ ਨਸ਼ਿਆਂ ਖ਼ਿਲਾਫ਼ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਸ਼ਲਾਘਾਯੋਗ-ਬਿੱਲੂ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।