05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਤਿਉਹਾਰਾਂ ਦੇ ਦਿਨਾਂ ’ਚ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ, ਰਸੋਈ ਦਾ ਬਜਟ ਵਿਗੜਿਆ

ਕੋਟਕਪੂਰਾ, 4 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਤਿਉਹਾਰਾਂ ਦੇ ਦਿਨਾਂ ਦੌਰਾਨ ਜਿੱਥੇ ਲੋਕ ਖੁਸ਼ੀਆਂ ਮਨਾਉਣ ਅਤੇ ਆਪਣੇ ਘਰਾਂ ਵਿਚ ਖ਼ਾਸ ਪਕਵਾਨ ਬਣਾਉਣ ਦੀਆਂ ਤਿਆਰੀਆਂ ’ਚ ਲੋਕ ਜੁਟੇ ਹੋਏ ਹਨ, ਉੱਥੇ ਹੀ ਸਬਜ਼ੀਆਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਸਬਜ਼ੀਆਂ ਦੇ ਭਾਅ ਲਗਾਤਾਰ ਅਸਮਾਨੀ ਚੜ੍ਹ ਰਹੇ ਹਨ।

ਅਜੀਤ ਡੈਸਕ 05-11-2026
ਕੋਟਕਪੂਰਾ, 4 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਤਿਉਹਾਰਾਂ ਦੇ ਦਿਨਾਂ ਦੌਰਾਨ ਜਿੱਥੇ ਲੋਕ ਖੁਸ਼ੀਆਂ ਮਨਾਉਣ ਅਤੇ ਆਪਣੇ ਘਰਾਂ ਵਿਚ ਖ਼ਾਸ ਪਕਵਾਨ ਬਣਾਉਣ ਦੀਆਂ ਤਿਆਰੀਆਂ ’ਚ ਲੋਕ ਜੁਟੇ ਹੋਏ ਹਨ, ਉੱਥੇ ਹੀ ਸਬਜ਼ੀਆਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਸਬਜ਼ੀਆਂ ਦੇ ਭਾਅ ਲਗਾਤਾਰ ਅਸਮਾਨੀ ਚੜ੍ਹ ਰਹੇ ਹਨ। ਜਿਸ ਕਾਰਨ ਘਰੇਲੂ ਖ਼ਰੀਦਦਾਰੀ ਕਰਨ ਵਾਲੇ ਲੋਕਾਂ ਨੂੰ ਮਹਿੰਗਾਈ ਦੀ ਮਾਰ ਸਹਿਣੀ ਪੈ ਰਹੀ ਹੈ। ਸਬਜ਼ੀਆਂ ਦੀ ਖ਼ਰੀਦਦਾਰੀ ਕਰਨ ਆਉਣ ਵਾਲੇ ਲੋਕ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਮਾਤਰਾ ਵਿਚ ਸਬਜ਼ੀਆਂ ਖ਼ਰੀਦਣ ਲਈ ਮਜਬੂਰ ਹੋ ਰਹੇ ਹਨ। ਸਬਜ਼ੀ ਵਿਕਰੇਤਾਵਾਂ ਵਿਨੋਦ ਕੁਮਾਰ, ਸ਼ੰਭੂ ਲਾਲ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਮਟਰਾਂ ਦੀ ਕੀਮਤ ਸਭ ਤੋਂ ਵੱਧ ਚੱਲ ਰਹੀ ਹੈ, ਜੋ 160 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਸ਼ਿਮਲਾ ਮਿਰਚ 120 ਰੁਪਏ, ਗਾਜਰ 80 ਰੁਪਏ, ਪਿਆਜ 60, ਕੱਦੂ 50 ਰੁਪਏ, ਬੈਂਗਣ 50 ਰੁਪਏ, ਪੇਠਾ 40 ਰੁਪਏ ਅਤੇ ਮੂਲੀ 20 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਸਬਜ਼ੀ ਮੰਡੀ ਯੂਨੀਅਨ ਦੇ ਸਾਬਕਾ ਪ੍ਰਧਾਨ ਨਰੇਸ਼ ਕੁਮਾਰ ਪਿੰਕੀ ਨੇ ਦੱਸਿਆ ਕਿ ਤਿਉਹਾਰਾਂ ਦੇ ਮੌਕੇ ਪਹਿਲਾਂ ਹੀ ਘਰਾਂ ਵਿਚ ਹੋਰ ਕਈ ਤਰ੍ਹਾਂ ਦੇ ਖ਼ਰਚੇ ਵੱਧ ਜਾਂਦੇ ਹਨ, ਅਜਿਹੇ ਵਿਚ ਸਬਜ਼ੀਆਂ ਦੀਆਂ ਕੀਮਤਾਂ ਵਿਚ ਹੋ ਰਿਹਾ ਵਾਧਾ ਆਮ ਪਰਿਵਾਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਪਿਛਲੀ ਖ਼ਬਰ ਮਾਤਾ ਰਣਜੀਤ ਕੌਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਨਹਿਰੀ ਬੰਦੀ ਹੋਣ ਕਾਰਨ ਵਾਟਰ ਵਰਕਸ ਵਲੋਂ ਪਾਣੀ ਦੀ ਸਪਲਾਈ ਠੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।