ਹਰਜਿੰਦਰ ਸਿੰਘ ਚੌਹਾਨ ਬਣੇ ਵਿਧਾਨ ਸਭਾ ਹਲਕਾ ਰਾਜਪੂਤ ਭਲਾਈ ਬੋਰਡ ਫ਼ਰੀਦਕੋਟ ਦੇ ਚੇਅਰਮੈਨ
ਸਾਦਿਕ, 4 ਨਵੰਬਰ (ਗੁਰਭੇਜ ਸਿੰਘ ਚੌਹਾਨ)-ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਫ਼ਰੀਦਕੋਟ ਰਾਜਪੂਤ ਭਲਾਈ ਬੋਰਡ ਦੇ ਚੇਅਰਮੈਨ ਵਜੋਂ ਪਿੰਡ ਸਾਦਿਕ ਦੇ ਹਰਜਿੰਦਰ ਸਿੰਘ ਚੌਹਾਨ ਦੀ ਨਿਯੁਕਤੀ ਕੀਤੀ ਗਈ ਹੈ। ਇਸ ਬੋਰਡ ਦਾ ਮੁੱਖ ਉਦੇਸ਼ ਰਾਜਪੂਤ ਭਾਈਚਾਰੇ ਦੀਆਂ ਲੋੜਾਂ ਅਨੁਸਾਰ ਵਿਕਾਸ ਅਤੇ ਭਲਾਈ ਸਬੰਧੀ ਯੋਜਨਾਵਾਂ ਤਿਆਰ ਕਰਨਾ, ਸਰਕਾਰ ਨੂੰ ਭਾਈਚਾਰੇ ਦੇ ਵਿਕਾਸ ਲਈ ਸੁਝਾਅ ਦੇਣਾ ਅਤੇ ਸਰਕਾਰੀ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਸਬੰਧੀ ਫ਼ੀਡਬੈਕ ਦੇਣਾ ਹੈ।
ਸਾਦਿਕ, 4 ਨਵੰਬਰ (ਗੁਰਭੇਜ ਸਿੰਘ ਚੌਹਾਨ)-ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਫ਼ਰੀਦਕੋਟ ਰਾਜਪੂਤ ਭਲਾਈ ਬੋਰਡ ਦੇ ਚੇਅਰਮੈਨ ਵਜੋਂ ਪਿੰਡ ਸਾਦਿਕ ਦੇ ਹਰਜਿੰਦਰ ਸਿੰਘ ਚੌਹਾਨ ਦੀ ਨਿਯੁਕਤੀ ਕੀਤੀ ਗਈ ਹੈ। ਇਸ ਬੋਰਡ ਦਾ ਮੁੱਖ ਉਦੇਸ਼ ਰਾਜਪੂਤ ਭਾਈਚਾਰੇ ਦੀਆਂ ਲੋੜਾਂ ਅਨੁਸਾਰ ਵਿਕਾਸ ਅਤੇ ਭਲਾਈ ਸਬੰਧੀ ਯੋਜਨਾਵਾਂ ਤਿਆਰ ਕਰਨਾ, ਸਰਕਾਰ ਨੂੰ ਭਾਈਚਾਰੇ ਦੇ ਵਿਕਾਸ ਲਈ ਸੁਝਾਅ ਦੇਣਾ ਅਤੇ ਸਰਕਾਰੀ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਸਬੰਧੀ ਫ਼ੀਡਬੈਕ ਦੇਣਾ ਹੈ। ਬੋਰਡ ਵਿਚ ਚੇਅਰਪਰਸਨ, ਸੀਨੀਅਰ ਵਾਈਸ ਚੇਅਰਪਰਸਨ, ਵਾਈਸ ਚੇਅਰਪਰਸਨ ਅਤੇ ਭਾਈਚਾਰੇ ਦੀ ਚੰਗੀ ਜਾਣਕਾਰੀ ਰੱਖਣ ਵਾਲੇ ਦਸ ਮੈਂਬਰ ਸ਼ਾਮਿਲ ਹੋਣਗੇ। ਬੋਰਡ ਦੇ ਅਹੁਦੇ ਪੂਰੀ ਤਰ੍ਹਾਂ ਸਵੈ-ਇੱਛੁਕ ਅਤੇ ਸਲਾਹਕਾਰ ਕਿਸਮ ਦੇ ਹੋਣਗੇ। ਹਰਜਿੰਦਰ ਸਿੰਘ ਚੌਹਾਨ ਦੀ ਇਸ ਨਿਯੁਕਤੀ ਨਾਲ ਪਿੰਡ ਸਾਦਿਕ ਅਤੇ ਫ਼ਰੀਦਕੋਟ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ।