28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਅੰਤਰ-ਸਕੂਲ ਯੁਵਕ ਮੇਲੇ ’ਚ 12 ਵਿਦਿਅਕ ਸੰਸਥਾਵਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ

ਸਾਦਿਕ, 27 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਾਦਿਕ ਖੇਤਰ ਵਲੋਂ ਨੌਜਵਾਨ ਪੀੜ੍ਹੀ ਨੂੰ ਨੈਤਿਕ ਕਦਰਾਂ-ਕੀਮਤਾਂ, ਸਦਾਚਾਰ ਅਤੇ ਸਿੱਖ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਅੰਤਰ-ਸਕੂਲ ਯੁਵਕ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਸਾਦਿਕ ਖੇਤਰ ਦੇ 12 ਸਕੂਲਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਨੈਤਿਕ ਸਿੱਖਿਆ ਇਮਤਿਹਾਨ ਵਿਚ ਭਾਗ ਲੈਣ ਵਾਲੇ ਬੱਚੇ। ਅਜੀਤ ਤਸਵੀਰ 28-10-2026
ਸਾਦਿਕ, 27 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਾਦਿਕ ਖੇਤਰ ਵਲੋਂ ਨੌਜਵਾਨ ਪੀੜ੍ਹੀ ਨੂੰ ਨੈਤਿਕ ਕਦਰਾਂ-ਕੀਮਤਾਂ, ਸਦਾਚਾਰ ਅਤੇ ਸਿੱਖ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਅੰਤਰ-ਸਕੂਲ ਯੁਵਕ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਸਾਦਿਕ ਖੇਤਰ ਦੇ 12 ਸਕੂਲਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਸਮਾਗਮ ਗੁਰਦੁਆਰਾ ਕਲਗੀਧਰ ਸਾਹਿਬ ਦੀਪ ਸਿੰਘ ਵਾਲਾ ਰੋਡ, ਸਾਦਿਕ ਵਿਖੇ ਕਮੇਟੀ ਪ੍ਰਧਾਨ ਅੰਗਰੇਜ਼ ਸਿੰਘ, ਮੀਤ ਪ੍ਰਧਾਨ ਸੁਰਿੰਦਰ ਸਿੰਘ ਅਤੇ ਮੈਂਬਰਾਂ, ਗੁਰਪਿਆਰ ਸਿੰਘ, ਬਲਜਿੰਦਰ ਸਿੰਘ, ਦਰਸ਼ਨ ਸਿੰਘ, ਕਸ਼ਮੀਰ ਸਿੰਘ ਅਤੇ ਨਿਰਮਲ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ। ਖੇਤਰ ਨਿਗਰਾਨ ਪ੍ਰਿੰਸੀਪਲ ਪ੍ਰੀਤਮ ਸਿੰਘ ਨੇ ਦੱਸਿਆ ਕਿ ਯੁਵਕ ਮੇਲੇ ਦੌਰਾਨ ਕਵਿਤਾ ਉਚਾਰਨ, ਪੇਂਟਿੰਗ, ਪ੍ਰਸ਼ਨੋਤਰੀ, ਦਸਤਾਰ ਅਤੇ ‘ਆਓ ਰੰਗ ਭਰੀਏ’ ਵਰਗੇ ਮੁਕਾਬਲੇ ਕਰਵਾਏ ਗਏ। ਪ੍ਰਸ਼ਨੋਤਰੀ ਮੁਕਾਬਲਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ’ਤੇ ਆਧਾਰਿਤ ਸੀ, ਜਦ ਕਿ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਲਈ ਵਿਸ਼ੇ-ਆਧਾਰਿਤ ਮੁਕਾਬਲੇ ਵੀ ਕਰਵਾਏ ਗਏ। ਕਵਿਤਾ ਉਚਾਰਨ ਮੁਕਾਬਲੇ ਵਿਚ ਪਹਿਲਾ ਸਥਾਨ ਅਰਸ਼ਪ੍ਰੀਤ ਸਿੰਘ, ਸੁਖਮਨਪ੍ਰੀਤ ਕੌਰ ਅਤੇ ਕਿਰਨਪ੍ਰੀਤ ਕੌਰ, ਦੂਜਾ ਸਥਾਨ ਸੁਖਮਨਪ੍ਰੀਤ ਕੌਰ ਅਤੇ ਤੀਜਾ ਸਥਾਨ ਗੁਰਸ਼ਰਨ ਕੌਰ ਤੇ ਅਰਸ਼ਦੀਪ ਸਿੰਘ ਨੇ ਪ੍ਰਾਪਤ ਕੀਤਾ। ਪੇਂਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਜਸਮੀਤ ਕੌਰ, ਦੂਜਾ ਖੁਸ਼ਦੀਪ ਕੌਰ ਅਤੇ ਤੀਜਾ ਤਮੰਨਵੀਰ ਕੌਰ ਨੇ ਹਾਸਿਲ ਕੀਤਾ। ਦਸਤਾਰ ਮੁਕਾਬਲੇ ਵਿਚ ਪਹਿਲਾ ਸਥਾਨ ਬਲਕਰਨ ਸਿੰਘ, ਦੂਜਾ ਪਰਵਿੰਦਰ ਸਿੰਘ ਅਤੇ ਤੀਜਾ ਸਾਹਿਬਜਪਾਲ ਸਿੰਘ ਨੇ ਪ੍ਰਾਪਤ ਕੀਤਾ। ‘ਆਓ ਰੰਗ ਭਰੀਏ’ ਮੁਕਾਬਲੇ ਵਿਚ ਪਹਿਲਾ ਸਥਾਨ ਦਵਿੰਦਰ ਕੌਰ ਬੋਸਨ, ਦੂਜਾ ਜਸਲੀਨ ਕੌਰ ਅਤੇ ਤੀਜਾ ਗੁਰਨੀਤ ਕੌਰ ਨੇ ਹਾਸਿਲ ਕੀਤਾ। ਪ੍ਰਸ਼ਨੋਤਰੀ ਮੁਕਾਬਲੇ ਵਿਚ ਪਹਿਲਾ ਸਥਾਨ ਹੁਸ਼ਨਪ੍ਰੀਤ ਕੌਰ, ਦੂਜਾ ਮਨੂਰੀਤ ਕੌਰ ਅਤੇ ਤੀਜਾ ਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਦਸਤਾਰ ਮੁਕਾਬਲੇ ਵਿਚ ਬਲਕਰਨ ਸਿੰਘ, ਪਰਵਿੰਦਰ ਸਿੰਘ ਅਤੇ ਸਾਹਿਬਜਪਾਲ ਸਿੰਘ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ। ਯੁਵਕ ਮੇਲੇ ਦੀ ਸ਼ੁਰੂਆਤ ਭਾਈ ਸਮੁੰਦ ਸਿੰਘ ਗੁਰਮਤਿ ਅਕੈਡਮੀ, ਗੁਰੂ ਗੋਬਿੰਦ ਸਿੰਘ ਖੇਤਰ ਫ਼ਰੀਦਕੋਟ ਦੇ ਵਿਦਿਆਰਥੀਆਂ ਗੁਰਪ੍ਰੀਤ ਕੌਰ, ਪ੍ਰਿੰਸੀ ਅਤੇ ਤਵਲੀਨ ਕੌਰ ਵਲੋਂ ਤੇਗ ਬਹਾਦਰ ਸਿਮਰੀਐ ਗਾਇਨ ਨਾਲ ਕੀਤੀ ਗਈ। ਜ਼ਿਕਰਯੋਗ ਹੈ ਕਿ ਨੈਤਿਕ ਸਿੱਖਿਆ ਇਮਤਿਹਾਨ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 2,000, 1 ,500 ਅਤੇ 1,000 ਰੁਪਏ ਦੀ ਨਕਦ ਇਨਾਮੀ ਰਾਸ਼ੀ, ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਤਰ ਪ੍ਰਧਾਨ, ਹੈੱਡ ਗ੍ਰੰਥੀ ਸੁਖਬੀਰ ਸਿੰਘ, ਗੁਰਦੁਆਰਾ ਕਲਗੀਧਰ ਸਾਹਿਬ ਦੇ ਪ੍ਰਬੰਧਕਾਂ ਅਤੇ ਹੋਰ ਪਤਵੰਤਿਆਂ ਨੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਮੁਕਾਬਲਿਆਂ ਦੀ ਜੱਜਮੈਂਟ ਕਵਿਤਾ ਲਈ ਐਡਵੋਕੇਟ ਜੀਵਨਜੋਤ ਕੌਰ ਅਤੇ ਸਿਮਰਨਜੀਤ ਕੌਰ ਨਾਨਕਸਰ, ਪੇਂਟਿੰਗ ਲਈ ਵੀਰ ਲਖਵਿੰਦਰ ਸਿੰਘ ਲੱਖੀ ਭਲੂਰ ਅਤੇ ਦਸਤਾਰ ਲਈ ਵੀਰ ਸਤਬੀਰ ਸਿੰਘ, ਕੋਆਰਡੀਨੇਟਰ ਸਮਾਜਿਕ ਵਿੰਗ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਅਤੇ ਵੀਰ ਅਰਮਾਨਦੀਪ ਸਿੰਘ ਫ਼ਰੀਦਕੋਟ ਵਲੋਂ ਕੀਤੀ ਗਈ । ਯੁਵਕ ਮੇਲੇ ਨੂੰ ਸਫ਼ਲ ਬਣਾਉਣ ਲਈ ਜਸਪ੍ਰੀਤ ਕੌਰ, ਵੀਰ ਹਰਭਜਨ ਸਿੰਘ ਰੋੜੀਕਪੂਰਾ, ਕੋਆਰਡੀਨੇਟਰ ਨੈਤਿਕ ਸਿੱਖਿਆ ਅਤੇ ਅੰਤਰ-ਸਕੂਲ ਯੁਵਕ ਮੇਲਾ ਫ਼ਰੀਦਕੋਟ-ਸਾਦਿਕ ਖੇਤਰ, ਝੁਝਾਰ ਸਿੰਘ ਨਾਨਕਸਰ ਅਤੇ ਹਾਜ਼ਰ ਅਧਿਆਪਕਾਂ ਨੇ ਅਹਿਮ ਯੋਗਦਾਨ ਪਾਇਆ।
ਪਿਛਲੀ ਖ਼ਬਰ 32 ਵਿਧਾਨ ਸਭਾ ਹਲਕਿਆਂ ਦਾ ਦੌਰਾ ਮੁਕੰਮਲ ਹੋਇਆ-ਗਾਬੜੀਆ ਅਕਾਲੀ ਆਗੂ ਹਨੀ ਫ਼ੱਤਣਵਾਲਾ ਦੇ ਗ੍ਰਹਿ ਵਿਖੇ ਪਹੁੰਚੇ ਸਾਬਕਾ ਮੰਤ... ਅਗਲੀ ਖ਼ਬਰ ਨੈਤਿਕ ਸਿੱਖਿਆ ਪ੍ਰੀਖਿਆ ’ਚ ਐਸ. ਐਮ. ਡੀ. ਵਿਦਿਅਕ ਸੰਸਥਾਵਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।