ਸਾਦਿਕ, 18 ਅਕਤੂਬਰ (ਆਰ.ਐਸ.ਧੁੰਨਾ)-ਮਾਨਵਤਾ ਦੀ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਉਦੇਸ਼ ਨਾਲ ਖੂਨਦਾਨ ਕਰਨਾ ਇਕ ਮਹਾਨ ਕਾਰਜ ਹੈ। ਇਸੇ ਨੇਕ ਭਾਵਨਾ ਤਹਿਤ ਪ੍ਰੇਮੀ ਚਰਨਜੀਤ ਸਿੰਘ ਇੰਸਾਂ ਪੁੱਤਰ ਮਲਕੀਤ ਸਿੰਘ ਇੰਸਾਂ, ਪ੍ਰੇਮੀ ਅੰਮ੍ਰਿਤਪਾਲ ਸਿੰਘ ਇੰਸਾਂ ਪੁੱਤਰ ਬਲਦੇਵ ਸਿੰਘ ਇੰਸਾਂ ਵਾਸੀ ਦੋਵੇਂ ਪਿੰਡ ਢਾਬ ਅਤੇ ਪ੍ਰੇਮੀ ਸੁਖਜਿੰਦਰ ਸਿੰਘ ਇੰਸਾਂ ਪੁੱਤਰ ਜਸਮੇਲ ਸਿੰਘ ਇੰਸਾਂ ਵਾਸੀ ਪਿੰਡ ਵੀਰੇ ਵਾਲਾ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਥੈਲੀਸੀਮੀਆ ਤੋਂ ਪੀੜ੍ਹਤ ਮਰੀਜ਼ ਦੀ ਮੱਦਦ ਲਈ ਖੂਨਦਾਨ ਕੀਤਾ। ਇਨ੍ਹਾਂ ਸੇਵਾਦਾਰਾਂ ਵਲੋਂ ਕੀਤੇ ਗਏ ਇਸ ਉਪਰਾਲੇ ਨਾਲ ਜਿੱਥੇ ਲੋੜਵੰਦ ਮਰੀਜ਼ ਦੀ ਸਹਾਇਤਾ ਹੋਈ ਹੈ, ਉੱਥੇ ਹੀ ਸਮਾਜ ਵਿਚ ਖ਼ੂਨਦਾਨ ਦੀ ਮਹੱਤਤਾ ਦਾ ਸੁਨੇਹਾ ਵੀ ਗਿਆ ਹੈ।