16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਤੇਜ਼ ਮੀਂਹ ਨਾਲ ਕੋਟਕਪੂਰਾ ਦੀਆਂ ਸੜਕਾਂ ਹੋਈਆਂ ਜਲ-ਥਲ

ਜੈਤੋ, 15 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਰਾਮਲੀਲਾ ਕਮੇਟੀ ਜੈਤੋ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਸੱਤਵੀਂ ਰਾਤ ਸ਼ਰਧਾ, ਉਤਸ਼ਾਹ ਅਤੇ ਰੌਚਕ ਨਾਟਕੀ ਦ੍ਰਿਸ਼ਾਂ ਨਾਲ ਭਰਪੂਰ ਰਹੀ। ਸਮਾਗਮ ਵਿਚ ਸੰਜੀਵ ਕੁਮਾਰ ਮਿੱਤਲ ਆਪਣੇ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਕੋਟਕਪੂਰਾ ਵਿਖੇ ਸੜਕ ’ਤੇ ਖੜ੍ਹੇ ਮੀਂਹ ਦੇ ਪਾਣੀ ਦਾ ਦ੍ਰਿਸ਼। ਅਜੀਤ ਤਸਵੀਰ 16-10-2026
ਜੈਤੋ, 15 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਰਾਮਲੀਲਾ ਕਮੇਟੀ ਜੈਤੋ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਸੱਤਵੀਂ ਰਾਤ ਸ਼ਰਧਾ, ਉਤਸ਼ਾਹ ਅਤੇ ਰੌਚਕ ਨਾਟਕੀ ਦ੍ਰਿਸ਼ਾਂ ਨਾਲ ਭਰਪੂਰ ਰਹੀ। ਸਮਾਗਮ ਵਿਚ ਸੰਜੀਵ ਕੁਮਾਰ ਮਿੱਤਲ ਆਪਣੇ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਰਾਮਲੀਲਾ ਦੌਰਾਨ ਸਰੂਪਨਖਾ ਦੇ ਨੱਕ ਵੱਢਣ ਅਤੇ ਖਰ-ਦੂਸ਼ਣ ਦੇ ਯੁੱਧ ਨਾਲ ਸਬੰਧਿਤ ਦ੍ਰਿਸ਼ਾ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਦਿਖਾਏ ਗਏ ਦ੍ਰਿਸ਼ ਅਨੁਸਾਰ ਪ੍ਰਭੂ ਸ੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਅਤੇ ਲਕਸ਼ਮਣ ਜੀ ਜੰਗਲ ਵਿਚ ਬਿਰਾਜਮਾਨ ਹੁੰਦੇ ਹਨ। ਇਨ੍ਹਾਂ ਦ੍ਰਿਸ਼ਾਂ ਨੂੰ ਕਲਾਕਾਰਾਂ ਨੇ ਬਾਖੂਬੀ ਪੇਸ਼ ਕਰਕੇ ਦਰਸ਼ਕਾਂ ਨੂੰ ਰਾਮਾਇਣ ਦੀਆਂ ਘਟਨਾਵਾਂ ਨਾਲ ਜੋੜਿਆ। ਜਿਸ ਵਿਚ ਜਟਾਯੂ ਦਾ ਕਿਰਦਾਰ ਕਲੱਬ ਦੇ ਕਲਾਕਾਰ ਜੀਵਨ ਸਿੰਘ ਵਲੋਂ ਨਿਭਾਇਆ ਗਿਆ। ਸਰੂਪਨਖਾ ਦੀ ਐਂਟਰੀ ਸਮੇਂ ਸੈਂਕੜੇ ਦਰਸ਼ਕਾਂ ਨੇ ਤਾੜੀਆਂ ਵਜਾ ਕੇ ਕਲਾਕਾਰ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਮੰਚਨ ਦਾ ਆਨੰਦ ਮਾਣਿਆ। ਰਾਮਲੀਲਾ ਵਿਚ ਪ੍ਰਭੂ ਸ੍ਰੀ ਰਾਮ ਚੰਦਰ ਦਾ ਕਿਰਦਾਰ ਹਰਸ਼ ਲੂੰਬਾ, ਲਕਸ਼ਮਣ ਦਾ ਅੰਕੁਰ ਕੁਮਾਰ ਅਤੇ ਮਾਤਾ ਸੀਤਾ ਦਾ ਕਿਰਦਾਰ ਵਿਜੇ ਲੂੰਬਾ ਵਲੋਂ ਨਿਭਾਇਆ ਗਿਆ। ਖਰ ਅਤੇ ਦੂਸ਼ਣ ਦੇ ਕਿਰਦਾਰ ਵਿਪਨ ਅਰੋੜਾ ਅਤੇ ਆਸ਼ੀਸ਼ ਗਰਗ ਨੇ ਨਿਭਾਏ। ਸਰੂਪਨਖਾ ਦੇ ਕਿਰਦਾਰ ਵਿਚ ਲੱਕੀ ਬਰਨਾਲਾ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਧਿਆਨ ਖਿੱਚਿਆ। ਰਾਮਲੀਲਾ ਦਾ ਸੰਗੀਤ ਨਿਰਦੇਸ਼ਨ ਰਾਮ ਅਵਤਾਰ ਵਰਮਾ ਅਤੇ ਸੋਨੂੰ ਵਰਮਾ ਵਲੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਆਰਤੀ ਵਿਚ ਕਲੱਬ ਦੇ ਮੈਂਬਰ ਈਸ਼ਵਰ ਜਿੰਦਲ ਈਸ਼ੂ, ਨਰੇਸ਼ ਮਿੱਤਲ, ਨਵਲ ਜੈਨ, ਸੋਨੂੰ ਸੂਰੀ, ਮਾਣਕ ਸ਼ਾਹ, ਪਾਲਾ ਰਾਵਣ, ਨਿੰਦੀ ਸ਼ਰਮਾ, ਅਨਿਲ ਮਿੱਤਲ, ਨਰੇਸ਼ ਸ਼ਿਵਾ, ਪੰਕਜ ਜਿੰਦਲ, ਬਿੰਦੂ ਸਦਿਓੜਾ, ਅਸ਼ੋਕ ਗਰਗ, ਟੋਨੀ ਡੋਡ, ਅਮਿਤ ਵਰਮਾ ਟੋਨੀ, ਦਰਸ਼ਨ ਚੌਧਰੀ, ਮਹਾਂਵੀਰ ਜਾਰੀਵਾਲ, ਰਾਜੇਸ਼ ਬੱਬੂ ਅਤੇ ਸਮਰਾਟ ਸ਼ੰਕਰ ਨੇ ਸ਼ਮੂਲੀਅਤ ਕੀਤੀ। ਸਰਪ੍ਰਸਤ ਮਾਸਟਰ ਸੁਰਿੰਦਰ ਲੂੰਬਾ, ਪ੍ਰਧਾਨ ਸੰਦੀਪ ਪਾਟਿਲ ਟੋਨੀ ਅਤੇ ਪ੍ਰੈੱਸ ਸਕੱਤਰ ਸੰਦੀਪ ਲੂੰਬਾ ਨੇ ਸਮਾਗਮ ਨੂੰ ਸਫ਼ਲ ਬਣਾਉਣ ਮੰਡੀ ਨਿਵਾਸੀਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਤੇਜ਼ ਮੀਂਹ, ਗੜੇ ਤੇ ਹਨੇਰੀ ਕਾਰਨ ਕਈ ਪਿੰਡਾਂ ’ਚ ਬਾਸਮਤੀ ਦਾ ਭਾਰੀ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।