16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਭਾਜਪਾ ਸੂਬਾ ਪ੍ਰਧਾਨ (ਕਿਸਾਨ ਵਿੰਗ) ਲਖਵਿੰਦਰ ਸਿੰਘ ਮੋਮੀ ਤੇ ਜਨਰਲ ਸਕੱਤਰ ਮੇਜਰ ਸਿੰਘ ਟਿੱਬੀ ਦਾ ਸਨਮਾਨ

ਪੰਜਗਰਾਈਂ ਕਲਾਂ, 15 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਭਾਰਤੀ ਜਨਤਾ ਪਾਰਟੀ ਦੇ ਕਿਸਾਨ ਪੰਜਾਬ ਦੇ ਪ੍ਰਧਾਨ ਲੱਖਵਿੰਦਰ ਸਿੰਘ ਮੋਮੀ ਸਮੇਤ ਜਰਨਲ ਸਕੱਤਰ ਪੰਜਾਬ ਮੇਜਰ ਸਿੰਘ ਟਿੱਬੀ ਦਾ ਵਿਧਾਨ ਸਭਾ ਹਲਕਾ ਜੈਤੋ ਵਲੋਂ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਐਸ. ਸੀ.

ਅਜੀਤ ਡੈਸਕ 16-10-2026
ਪੰਜਗਰਾਈਂ ਕਲਾਂ, 15 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਭਾਰਤੀ ਜਨਤਾ ਪਾਰਟੀ ਦੇ ਕਿਸਾਨ ਪੰਜਾਬ ਦੇ ਪ੍ਰਧਾਨ ਲੱਖਵਿੰਦਰ ਸਿੰਘ ਮੋਮੀ ਸਮੇਤ ਜਰਨਲ ਸਕੱਤਰ ਪੰਜਾਬ ਮੇਜਰ ਸਿੰਘ ਟਿੱਬੀ ਦਾ ਵਿਧਾਨ ਸਭਾ ਹਲਕਾ ਜੈਤੋ ਵਲੋਂ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਐਸ.ਸੀ.ਵਿੰਗ ਜਸਪਾਲ ਸਿੰਘ ਪੰਜਗਰਾਈਂ ਦੀ ਅਗਵਾਈ ਵਿਚ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲਖਵਿੰਦਰ ਸਿੰਘ ਮੋਮੀ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਨਾਲ ਪੰਜਾਬ ਦੇ ਕਿਸਾਨਾਂ ਦਾ ਮਾਣ ਵਧਿਆ ਹੈ, ਕਿਉਂਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਭਲਾਈ ਅਤੇ ਉਨ੍ਹਾਂ ਦੀ ਸਮੱਸਿਆਵਾਂ ਨੂੰ ਭਾਜਪਾ ਦੇ ਪਲੇਟਫਾਰਮ ’ਤੇ ਸਾਰਥਿਕਤਾ ਨਾਲ਼ ਰੱਖਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਹਰ ਮੰਗ ਨੂੰ ਪੂਰਾ ਕਰਕੇ ਪੰਜਾਬ ਵਿਚ ਵੀ 24 ਫ਼ਸਲਾਂ ’ਤੇ ਐਮ.ਐਸ.ਪੀ ਦਿੱਤੀ ਜਾਵੇਗੀ। ਇਸ ਮੌਕੇ ਹਾਕਮ ਸਿੰਘ ਮੌੜ ਪੰਜਗਰਾਈਂ ਕਲਾਂ, ਜਗਜੀਤ ਸਿੰਘ ਜੱਗਾ ਬਰਗਾੜੀ, ਮਨਜੀਤ ਸਿੰਘ ਦਲ ਸਿੰਘ ਵਾਲਾ, ਜਗਦੀਸ਼ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤੇਜ਼ ਮੀਂਹ, ਗੜੇ ਤੇ ਹਨੇਰੀ ਕਾਰਨ ਕਈ ਪਿੰਡਾਂ ’ਚ ਬਾਸਮਤੀ ਦਾ ਭਾਰੀ ਨੁਕਸਾਨ ਅਗਲੀ ਖ਼ਬਰ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।