15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਜੈੋਤੋ ਸ਼ਹਿਰ ਦੀਆਂ ਸੜਕਾਂ ’ਤੇ ਰੇਹੜੀਆਂ ਤੇ ਦੁਕਾਨਦਾਰਾਂ ਵਲੋਂ ਕਬਜ਼ਿਆਂ ਕਾਰਨ ਲੋਕ ਪ੍ਰੇਸ਼ਾਨ

ਜੈਤੋ, 14 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਸ਼ਹਿਰ ਦੇ ਬੱਸ ਅੱਡੇ ਤੋਂ ਰੇਲਵੇ ਫ਼ਾਟਕ ਤੱਕ ਜਾਂਦੀ (ਸ੍ਰੀ ਮੁਕਤਸਰ ਸਾਹਿਬ ਰੋਡ) ਸੜਕ ’ਤੇ ਵੱਧ ਰਹੀ ਟੈ੍ਰਫ਼ਿਕ ਦੀ ਸਮੱਸਿਆ ਨੇ ਆਮ ਲੋਕਾਂ, ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਨਵੀਂ ਬਣੀ ਇੰਟਰਲਾਕ ਸੜਕ ’ਤੇ ਦੁਕਾਨਦਾਰਾਂ ਵਲੋਂ ਸਾਮਾਨ ਬਾਹਰ ਰੱਖਣ, ਰੇਹੜੀਆਂ ਦੇ ਸੜਕ ’ਤੇ ਲੱਗਣ ਅਤੇ ਖ਼ਰੀਦਦਾਰਾਂ ਵਲੋਂ ਵਾਹਨ ਬੇਤਰਤੀਬ ਢੰਗ ਨਾਲ ਖੜ੍ਹੇ ਕਰਨ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।

ਅਜੀਤ ਡੈਸਕ 15-10-2026
ਜੈਤੋ, 14 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਸ਼ਹਿਰ ਦੇ ਬੱਸ ਅੱਡੇ ਤੋਂ ਰੇਲਵੇ ਫ਼ਾਟਕ ਤੱਕ ਜਾਂਦੀ (ਸ੍ਰੀ ਮੁਕਤਸਰ ਸਾਹਿਬ ਰੋਡ) ਸੜਕ ’ਤੇ ਵੱਧ ਰਹੀ ਟੈ੍ਰਫ਼ਿਕ ਦੀ ਸਮੱਸਿਆ ਨੇ ਆਮ ਲੋਕਾਂ, ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਨਵੀਂ ਬਣੀ ਇੰਟਰਲਾਕ ਸੜਕ ’ਤੇ ਦੁਕਾਨਦਾਰਾਂ ਵਲੋਂ ਸਾਮਾਨ ਬਾਹਰ ਰੱਖਣ, ਰੇਹੜੀਆਂ ਦੇ ਸੜਕ ’ਤੇ ਲੱਗਣ ਅਤੇ ਖ਼ਰੀਦਦਾਰਾਂ ਵਲੋਂ ਵਾਹਨ ਬੇਤਰਤੀਬ ਢੰਗ ਨਾਲ ਖੜ੍ਹੇ ਕਰਨ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਸ ਸਮੱਸਿਆ ਦੇ ਪੱਕੇ ਹੱਲ ਲਈ ਸੜਕ ’ਤੇ ਯੈਲੋ ਪੱਟੀ ਲਗਾਉਣ ਅਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੰਗ ਜ਼ੋਰ ਫੜ੍ਹਨ ਲੱਗੀ ਹੈ। ਸੜਕ ਦੇ ਕਿਨਾਰਿਆਂ ’ਤੇ ਮਨਮਰਜ਼ੀ ਨਾਲ ਲਗਾਈਆਂ ਜਾਂਦੀਆਂ ਰੇਹੜੀਆਂ ਅਤੇ ਉਨ੍ਹਾਂ ਦੇ ਅੱਗੇ ਖ਼ਰੀਦਦਾਰਾਂ ਦੇ ਖੜ੍ਹੇ ਵਾਹਨਾਂ ਕਾਰਨ ਸੜਕ ਦੀ ਚੌੜਾਈ ਘਟ ਜਾਂਦੀ ਹੈ। ਇਸ ਦੇ ਨਾਲ ਹੀ ਦੁਕਾਨਾਂ ਦੇ ਬਾਹਰ ਰੱਖਿਆ ਸਾਮਾਨ ਵੀ ਆਵਾਜਾਈ ਵਿਚ ਰੁਕਾਵਟ ਬਣਦਾ ਹੈ। ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਲਈ ਇਹ ਸਮੱਸਿਆ ਸਿਰਦਰਦੀ ਬਣਦੀ ਜਾ ਰਹੀ ਹੈ। ਸਮਾਜ ਸੇਵੀ ਲੋਕਾਂ ਦੀ ਮੰਗ ਹੈ ਕਿ ਨਵੀਂ ਇੰਟਰਲਾਕ ਸੜਕ ’ਤੇ ਯੈਲੋ ਪੱਟੀ ਲਗਾ ਕੇ ਨੋ-ਪਾਰਕਿੰਗ ਵਾਲੇ ਹਿੱਸੇ ਦੀ ਸਪੱਸ਼ਟ ਨਿਸ਼ਾਨਦੇਹੀ ਕੀਤੀ ਜਾਵੇ, ਤਾਂ ਜੋ ਸੜਕ ’ਤੇ ਬੇਤਰਤੀਬ ਪਾਰਕਿੰਗ ਨੂੰ ਰੋਕਿਆ ਜਾ ਸਕੇ। ਲੋਕਾਂ ਨੇ ਸਬੰਧਿਤ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਨੂੰ ਸਿਰਫ਼ ਆਰਜ਼ੀ ਕਾਰਵਾਈ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਨਿਯਮਤ ਨਿਗਰਾਨੀ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਰੇਹੜੀ ਚਾਲਕਾਂ ਲਈ ਢੁੱਕਵੀਂ ਥਾਂ ਨਿਰਧਾਰਤ ਕਰਕੇ ਅਤੇ ਕਬਜ਼ੇ ਹਟਾ ਕੇ ਹੀ ਇਸ ਮਹੱਤਵਪੂਰਨ ਸੜਕ ’ਤੇ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕਦਾ ਹੈ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੀ ਮੌਤ ’ਤੇ ਭੜਕੀਆਂ ਕਿਸਾਨ ਅਤੇ ਸਮਾਜਸੇਵੀ ਜਥੇਬੰਦੀਆਂ ਅਗਲੀ ਖ਼ਬਰ ਅਨਾਜ ਮੰਡੀ ’ਚ ਲਿਫ਼ਟਿੰਗ ਦੀ ਸਮੱਸਿਆ ਕਾਰਨ ਬੋਰੀਆਂ ਦੇ ਅੰਬਾਰ ਲੱਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।