12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਡੀ.ਏ.ਵੀ ਸਕੂਲ ’ਚ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਕੋਟਕਪੂਰਾ, 11 ਅਕਤੂਬਰ (ਮੋਹਰ ਸਿੰਘ ਗਿੱਲ)-ਡੀ. ਏ.

ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਇਕ ਹੁਸ਼ਿਆਰ ਵਿਦਿਆਰਥੀ ਆਪਣੇ ਅਧਿਆਪਕਾਂ ਪਾਸੋਂ ਸਨਮਾਨ ਪ੍ਰਾਪਤ ਕਰਦਾ ਹੋਇਆ। ਅਜੀਤ ਤਸਵੀਰ 12-10-2026
ਕੋਟਕਪੂਰਾ, 11 ਅਕਤੂਬਰ (ਮੋਹਰ ਸਿੰਘ ਗਿੱਲ)-ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਸਤੰਬਰ ਮਹੀਨੇ ਦੇ ਨਤੀਜੇ ਐਲਾਨੇ ਗਏ। ਇਸ ਮੌਕੇ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪਿ੍ਰੰਸੀਪਲ ਸੁਮਨ ਪੁਰੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਅਕਾਦਮਿਕ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਗਈ। ਸੁਮਨ ਪੁਰੀ, ਕੋਆਰਡੀਨੇਟਰ ਹਰਿੰਦਰ ਕੌਰ, ਰਜਨੀ ਸ਼ਰਮਾ, ਮੋਨਿਕਾ ਅਹੂਜਾ, ਸ਼ਿਲਪੀ ਗਰਗ, ਕੁਨਾਲ ਮੌਂਗਾ ਅਤੇ ਤੀਰਥ ਸਿੰਘ ਗਿੱਲ ਵਲੋਂ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੋਮੈਂਟੋ ਅਤੇ ਤੋਹਫੇ ਦੇ ਕੇ ਉਨ੍ਹਾਂ ਦੀ ਹੌਂਸਲਾ-ਅਫ਼ਜਾਈ ਕੀਤੀ ਗਈ। ਨੀਲਮ ਚੌਹਾਨ ਵਲੋਂ ਆਰਟ ਐਂਡ ਕਰਾਫ਼ਟ ਦੀਆਂ ਸੁੰਦਰ ਅਤੇ ਆਕਰਸ਼ਕ ਵਸਤੂਆਂ ਨਾਲ ਸਕੂਲ ਨੂੰ ਬੜੇ ਸੁਚੱਜੇ ਅਤੇ ਕਲਾਤਮਕ ਢੰਗ ਨਾਲ ਸਜਾਇਆ ਗਿਆ। ਈਕੋ ਕਲੱਬ ਦੇ ਇੰਚਾਰਜ ਸੁਖਜੀਤ ਕੌਰ ਅਤੇ ਤੀਰਥ ਸਿੰਘ ਗਿੱਲ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਈ-ਵੇਸਟ (ਇਲੈਕਟ੍ਰਾਨਿਕਸ ਰਹਿੰਦ-ਖੂੰਹਦ) ਤੋਂ ਵੱਖ-ਵੱਖ ਵਰਤੋਂਯੋਗ ਅਤੇ ਸਜਾਵਟੀ ਵਸਤੂਆਂ ਤਿਆਰ ਕੀਤੀਆਂ ਗਈਆਂ। ਇਨ੍ਹਾਂ ਰਚਨਾਤਮਕ ਵਸਤੂਆਂ ਰਾਹੀਂ ਵਿਦਿਆਰਥੀਆਂ ਨੇ ਇਹ ਸੰਦੇਸ਼ ਦਿੱਤਾ ਕਿ ਬੇਕਾਰ ਸਮੱਗਰੀ ਨੂੰ ਵੀ ਨਵੀਂ ਸੋਚ ਅਤੇ ਕਲਾਤਮਕ ਹੁਨਰ ਨਾਲ ਉਪਯੋਗੀ ਬਣਾਇਆ ਜਾ ਸਕਦਾ ਹੈ। ਪਿ੍ਰੰਸੀਪਲ ਕਿਹਾ ਕਿ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਉਨ੍ਹਾਂ ਦੀ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਦਾ ਨਤੀਜਾ ਹੁੰਦੀਆਂ ਹਨ। ਡੀ.ਏ.ਵੀ ਕੋਟਕਪੂਰਾ ਵਲੋਂ ਸਿੱਖਿਆ ਦੇ ਨਾਲ-ਨਾਲ ਕਲਾ, ਹੁਨਰ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਨੂੰ ਦਿੱਤੀ ਜਾ ਰਹੀ ਮਹੱਤਤਾ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਇਕ ਸਾਰਥਕ ਕਦਮ ਹੈ।
ਪਿਛਲੀ ਖ਼ਬਰ ਮਲੋਟ ਅਨਾਜ ਮੰਡੀ ਵਿਚ ਮੀਂਹ ਦਾ ਕਹਿਰ, ਹਜ਼ਾਰਾਂ ਕੁਇੰਟਲ ਝੋਨਾ ਭਿੱਜਿਆ ਕਿਸਾਨਾਂ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ’ ਤੇ ਚੁੱਕੇ... ਅਗਲੀ ਖ਼ਬਰ ਫ਼ਰੀਦਕੋਟ ਰਤਨ ਐਵਾਰਡ-2026 ਕੌਮਾਂਤਰੀ ਖਿਡਾਰਨ ਮਲਿਕਾ ਗੋਇਲ ਨੂੰ ਦਿੱਤਾ ਜਾਵੇਗਾ- ਅਸ਼ੋਕ ਸੱਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।