ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਨੰਗਲ ਦੀ ਅਗਵਾਈ ’ਚ ਹਰਸਿਮਰਤ ਕੌਰ ਬਾਦਲ ਦਾ ਸਨਮਾਨ
ਕੋਟਕਪੂਰਾ, 11 ਅਕਤੂਬਰ (ਰਿੰਕੂ ਮਲਹੋਤਰਾ)-ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਨੰਗਲ ਦੀ ਅਗਵਾਈ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਦਾ ਕੋਟਕਪੂਰਾ ਵਿਖੇ ਪੁੱਜਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਨਾਲ ਅਮਨਦੀਪ ਕੌਰ ਬਰਾੜ, ਗੁਰਮੇਹਰ ਕੌਰ ਬਰਾੜ, ਸਾਬਕਾ ਬਲਾਕ ਸੰਮਤੀ ਚੇਅਰਮੈਨ ਹਿਤਬੀਰ ਕੌਰ ਬਰਾੜ, ਜਸਵੀਰ ਕੌਰ ਬਰਾੜ, ਪਰਮਜੀਤ ਕੌਰ ਭੁੱਲਰ, ਕਰਮਜੀਤ ਕੌਰ ਬਰਾੜ, ਪਲਵੀ ਚੋਪੜਾ ਸਮੇਤ ਹੋਰ ਸਰਕਲ ਪ੍ਰਧਾਨ ਬੀਬੀਆਂ ਹਾਜ਼ਰ ਸਨ।
ਅਜੀਤ ਡੈਸਕ
12-10-2026