25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਕਿਸਾਨ ਆਗੂ ਦਲਜੀਤ ਸਿੰਘ ਰੰਧਾਵਾ ਨੂੰ ਸਦਮਾ, ਭਰਾ ਦਾ ਦਿਹਾਂਤ

ਸ੍ਰੀ ਮੁਕਤਸਰ ਸਾਹਿਬ , 24 ਸਤੰਬਰ ( ਰਣਜੀਤ ਸਿੰਘ ਢਿੱਲੋਂ )- ਭਾਰਤੀ ਕਿਸਾਨ ਯੂਨੀਅਨ ( ਕਾਦੀਆਂ ) ਬਲਾਕ ਬਰੀਵਾਲਾ ਦੇ ਜਨਰਲ ਸਕੱਤਰ ਦਲਜੀਤ ਸਿੰਘ ਰੰਧਾਵਾ ਦੇ ਵੱਡੇ ਭਰਾ ਹਰਨੇਕ ਸਿੰਘ ਰੰਧਾਵਾ (70) ਪੁੱਤਰ ਸਵ . ਬੰਤਾ ਸਿੰਘ ਸਰਾਂ ਵਾਸੀ ਪਿੰਡ ਰੰਧਾਵਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ ।

ਅਜੀਤ ਡੈਸਕ 25-09-2026
ਸ੍ਰੀ ਮੁਕਤਸਰ ਸਾਹਿਬ , 24 ਸਤੰਬਰ ( ਰਣਜੀਤ ਸਿੰਘ ਢਿੱਲੋਂ )- ਭਾਰਤੀ ਕਿਸਾਨ ਯੂਨੀਅਨ ( ਕਾਦੀਆਂ ) ਬਲਾਕ ਬਰੀਵਾਲਾ ਦੇ ਜਨਰਲ ਸਕੱਤਰ ਦਲਜੀਤ ਸਿੰਘ ਰੰਧਾਵਾ ਦੇ ਵੱਡੇ ਭਰਾ ਹਰਨੇਕ ਸਿੰਘ ਰੰਧਾਵਾ (70) ਪੁੱਤਰ ਸਵ . ਬੰਤਾ ਸਿੰਘ ਸਰਾਂ ਵਾਸੀ ਪਿੰਡ ਰੰਧਾਵਾ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ । ਉਨ੍ਹਾਂ ਦੇ ਦਿਹਾਂਤ ’ ਤੇ ਯੂਨੀਅਨ ਦੇ ਸੂਬਾ ਸਕੱਤਰ ਜਨਰਲ ਜਗਦੇਵ ਸਿੰਘ ਕਾਨਿਆਂਵਾਲੀ , ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ , ਦਵਿੰਦਰ ਸਿੰਘ ਭੰਗੇਵਾਲਾ , ਦਰਸ਼ਨ ਸਿੰਘ ਭੰਗਚੜੀ , ਗੁਰਦਰਸ਼ਨ ਸਿੰਘ , ਸੁਰਜੀਤ ਸਿੰਘ ਰੁਪਾਣਾ ਤੇ ਹੋਰ ਕਿਸਾਨ ਆਗੂਆਂ ਅਤੇ ਪਿੰਡ ਵਾਸੀਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ । ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੇ ਵੀ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਇਸ ਮੌਕੇ ਅਜੈਬ ਸਿੰਘ ਸਰਾਂ , ਦਵਿੰਦਰ ਸਿੰਘ ਸਰਾਂ ਸਾਬਕਾ ਸਰਪੰਚ ਰੰਧਾਵਾ , ਬਲਰਾਜ ਸਿੰਘ ਤਾਮਕੋਟ , ਬਲਵਿੰਦਰ ਸਿੰਘ ਗੋਨਿਆਣਾ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਅਥਲੈਟਿਕਸ ’ਚ ਸੇਂਟ ਫ਼ਰੀਦ ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਇੰਟਰਨੈਸ਼ਨਲ ਮਿਲੇਨੀਅਮ ਸਕੂਲ ’ਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।