22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੂਜਾ ਜਿੰਦਲ ਦੇ ਜਨਮ ਦਿਨ ਦੀ ਖੁਸ਼ੀ ’ਚ ਖ਼ੂਨਦਾਨ ਕੈਂਪ ਲਗਾਇਆ

ਜੈਤੋ, 21 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਅਤੇ ਲਾਇਨਜ਼ ਕਲੱਬ ਗੁੱਡਵਿਲ ਜੈਤੋ ਵਲੋਂ ਪੂਜਾ ਜਿੰਦਲ ਧਰਮ-ਪਤਨੀ ਡਾਕਟਰ ਸੰਦੀਪ ਕੁਮਾਰ ਜਿੰਦਲ ਦੇ ਜਨਮ ਦਿਨ ਦੀ ਖੁਸ਼ੀ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਵਾਦੀ ਹਸਪਤਾਲ ਬਲੱਡ ਸੈਂਟਰ ਬਠਿੰਡਾ ਦੀ ਟੀਮ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਭਵਨ ਜੈਤੋ ਵਿਖੇ ਲਗਾਇਆ ਅਤੇ 35 ਯੂਨਿਟ ਖੂਨ ਇਕੱਤਰ ਕੀਤਾ ਗਿਆ।

ਅਜੀਤ ਡੈਸਕ 22-09-2026
ਜੈਤੋ, 21 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਅਤੇ ਲਾਇਨਜ਼ ਕਲੱਬ ਗੁੱਡਵਿਲ ਜੈਤੋ ਵਲੋਂ ਪੂਜਾ ਜਿੰਦਲ ਧਰਮ-ਪਤਨੀ ਡਾਕਟਰ ਸੰਦੀਪ ਕੁਮਾਰ ਜਿੰਦਲ ਦੇ ਜਨਮ ਦਿਨ ਦੀ ਖੁਸ਼ੀ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਵਾਦੀ ਹਸਪਤਾਲ ਬਲੱਡ ਸੈਂਟਰ ਬਠਿੰਡਾ ਦੀ ਟੀਮ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਭਵਨ ਜੈਤੋ ਵਿਖੇ ਲਗਾਇਆ ਅਤੇ 35 ਯੂਨਿਟ ਖੂਨ ਇਕੱਤਰ ਕੀਤਾ ਗਿਆ। ਦੋਵੇਂ ਸੰਸਥਾਵਾਂ ਵਲੋਂ ਖੂਨਦਾਨ ਕਰਨ ਵਾਲਿਆਂ ਨੂੰ ਦੁੱਧ ਤੇ ਫਲ ਫਰੂਟ ਦਿੱਤਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਸੰਦੀਪ ਕੁਮਾਰ ਜਿੰਦਲ ਵਲੋਂ ਪਹੁੰਚੇ ਹੋਏ ਮਹਿਮਾਨਾਂ, ਵਾਦੀ ਹਸਪਤਾਲ ਬਲੱਡ ਸੈਂਟਰ ਬਠਿੰਡਾ ਦੀ ਟੀਮ ਅਤੇ ਖੂਨਦਾਨ ਕਰਨ ਵਾਲਿਆਂ ਧੰਨਵਾਦ ਕੀਤਾ। ਕੈਂਪ ਵਿਚ ਲਾਈਨਜ਼ ਕਲੱਬ ਗੁੱਡਵਿਲ ਦੇ ਡਾਇਰੈਕਟਰ ਲਾਈਨ ਰਾਮੇਸ਼ ਵਰਮਾ, ਜ਼ੋਨ ਚੇਅਰਮੈਨ ਲਾਈਨ ਡਾਕਟਰ ਸੰਦੀਪ ਜਿੰਦਲ, ਚੇਅਰਮੈਨ ਲਾਈਨ ਪ੍ਰਵੀਨ ਜਿੰਦਲ, ਪ੍ਰਧਾਨ ਲਾਈਨ ਸੁਧਾਂਸ਼ੂ ਜਿੰਦਲ, ਸੈਕਟਰੀ ਲਾਈਨ ਨਿਤੇਸ਼ ਮਹੇਸ਼ਵਰੀ, ਕੈਸ਼ੀਅਰ ਲਾਈਨ ਵਿਕਾਸ ਗੋਇਲ, ਲਾਈਨ ਭੂਸ਼ਣ ਸੋਢੀ, ਸੋਨੀ ਸ਼ਿਵਾ, ਮਨੀਸ਼ ਮਹੇਸ਼ਵਰੀ, ਰਾਜੇਸ਼ ਲੂੰਬਾ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰੁਲੀਆ ਰਾਮ ਸਿੰਗਲਾ, ਵਾਈਸ ਪ੍ਰਧਾਨ ਸਤੀਸ਼ ਕੁਮਾਰ ਗੋਇਲ ਲੰਬਵਾਲੀ ਵਾਲੇ, ਪ੍ਰਵੀਨ ਕਾਂਸਲ, ਸਟੇਟ ਮੈਂਬਰ ਪ੍ਰਹਲਾਦ ਰਾਏ ਗਰਗ, ਰਾਮੇਸ਼ ਬਾਂਸਲ ਰੋੜੀਵਾਲੇ, ਸੈਕਟਰੀ ਸਿੰਧਾਂਸ਼ੂ ਜਿੰਦਲ, ਰਾਮੇਸ਼ ਮੌਂਗਾ, ਆਲ ਪ੍ਰੋਜੈਕਟ ਚੇਅਰਮੈਨ ਸੁਨੀਲ ਸਿੰਗਲਾ, ਵਿਕਾਸ ਬਾਂਸਲ, ਭਾਰਤ ਬਾਂਸਲ, ਅਸ਼ਵਨੀ ਅਰੋੜਾ ਅਤੇ ਪੀ.ਆਰ.ਓ ਰਿੰਕੂ ਬਿੰਦਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਫ਼ਰੀਦ ਫ਼ੁੱਟਬਾਲ ਕਲੱਬ ਵਲੋਂ ਕੁਆਰਟਰ ਫ਼ਾਈਨਲ ਮੈਚ ਕਰਵਾਏ ਅਗਲੀ ਖ਼ਬਰ ਗੁਰਚੇਤ ਸਿੰਘ ਢਿੱਲੋਂ ਤੇ ਗੁਰਮੀਤ ਸਿੰਘ ਢਿੱਲੋਂ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।