11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਚੋਰੀ ਦੇ ਮੋਟਰਸਾਈਕਲ ਸਮੇਤ ਪੁਲਿਸ ਵਲੋਂ ਇਕ ਗਿ੍ਫ਼ਤਾਰ

ਕੋਟਕਪੂਰਾ , 10 ਸਤੰਬਰ ( ਮੋਹਰ ਸਿੰਘ ਗਿੱਲ )- ਸਹਾਇਕ ਥਾਣੇਦਾਰ ਕਰਤਾਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਥਾਣੇ ਤੋਂ ਚੱਲਕੇ ਬੱਸ ਅੱਡਾ ਵਾੜਾਦਰਾਕਾ ਪੁੱਜੇ ਤਾਂ ਮੁਖ਼ਬਰ ਖ਼ਾਸ ਨੇ ਸਹਾਇਕ ਥਾਣੇਦਾਰ ਕਰਤਾਰ ਸਿੰਘ ਗੁਪਤ ਤੌਰ ’ ਤੇ ਇਤਲਾਹ ਦਿੱਤੀ ਕਿ ਅਜੈਪਾਲ ਸਿੰਘ ਵਾਸੀ ਸੰਧਵਾਂ , ਜ਼ਿਲ੍ਹਾ ਫ਼ਰੀਦਕੋਟ ਇਕ ਚੋਰੀ ਦੇ ਮੋਟਰਸਾਈਕਲ ਨੂੰ ਅੱਗੇ ਕਿਸੇ ਭੋਲੇ ਭਾਲੇ ਵਿਅਕਤੀ ਨੂੰ ਬਹੁਤ ਘੱਟ ਰੇਟ ਵਿਚ ਵੇਚਣ ਲਈ ਦਾਣਾ ਮੰਡੀ ਵਾੜਾਦਰਾਕਾ ਵਿਖੇ ਖੜਾ ਆਵਾਜ਼ਾਂ ਦੇ ਰਿਹਾ ਹੈ । ਜੇਕਰ ਹੁਣੇ ਛਾਪਾਮਾਰੀ ਕੀਤੀ ਜਾਵੇ ਤਾਂ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਵਿਚ ਆ ਸਕਦਾ ਹੈ ।

ਅਜੀਤ ਡੈਸਕ 11-09-2026
ਕੋਟਕਪੂਰਾ , 10 ਸਤੰਬਰ ( ਮੋਹਰ ਸਿੰਘ ਗਿੱਲ )- ਸਹਾਇਕ ਥਾਣੇਦਾਰ ਕਰਤਾਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਥਾਣੇ ਤੋਂ ਚੱਲਕੇ ਬੱਸ ਅੱਡਾ ਵਾੜਾਦਰਾਕਾ ਪੁੱਜੇ ਤਾਂ ਮੁਖ਼ਬਰ ਖ਼ਾਸ ਨੇ ਸਹਾਇਕ ਥਾਣੇਦਾਰ ਕਰਤਾਰ ਸਿੰਘ ਗੁਪਤ ਤੌਰ ’ ਤੇ ਇਤਲਾਹ ਦਿੱਤੀ ਕਿ ਅਜੈਪਾਲ ਸਿੰਘ ਵਾਸੀ ਸੰਧਵਾਂ , ਜ਼ਿਲ੍ਹਾ ਫ਼ਰੀਦਕੋਟ ਇਕ ਚੋਰੀ ਦੇ ਮੋਟਰਸਾਈਕਲ ਨੂੰ ਅੱਗੇ ਕਿਸੇ ਭੋਲੇ ਭਾਲੇ ਵਿਅਕਤੀ ਨੂੰ ਬਹੁਤ ਘੱਟ ਰੇਟ ਵਿਚ ਵੇਚਣ ਲਈ ਦਾਣਾ ਮੰਡੀ ਵਾੜਾਦਰਾਕਾ ਵਿਖੇ ਖੜਾ ਆਵਾਜ਼ਾਂ ਦੇ ਰਿਹਾ ਹੈ । ਜੇਕਰ ਹੁਣੇ ਛਾਪਾਮਾਰੀ ਕੀਤੀ ਜਾਵੇ ਤਾਂ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਵਿਚ ਆ ਸਕਦਾ ਹੈ । ਪੁਲਿਸ ਪਾਰਟੀ ਨੇ ਤੁਰੰਤ ਛਾਪਾਮਾਰੀ ਕਰਕੇ ਉਕਤ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ ।
ਪਿਛਲੀ ਖ਼ਬਰ ਪੇਸ਼ੇਵਰ ਵਿਕਾਸ ਨੂੰ ਮਜ਼ਬੂਤ ਕਰਨ ਲਈ ਫ਼ਿਰੋਜ਼ਪੁਰ ਵਿਚ ‘ਦਿ ਟੀਚਰ ਐਪ’ ਪ੍ਰੋਗਰਾਮ ਦੀ ਸ਼ੁਰੂਆਤ ਅਗਲੀ ਖ਼ਬਰ ਤੇਜ਼ਧਾਰ ਹਥਿਆਰਾਂ ਸਮੇਤ ਪੁਲਿਸ ਵਲੋਂ ਪੰਜ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।