11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਿਸੇ ਦਾ ਰੁਜ਼ਗਾਰ ਖੋਹਣ ਨਹੀਂ ਦੇਵਾਂਗੇ: ਡੀ.ਟੀ.ਐਫ. ਸੰਦੀਪ ਸਿੰਘ ਬਰਾੜ ਨੇ ਜ਼ਿਲ੍ਹੇ ਦੇ ਅਹੁਦੇਦਾਰਾਂ ਦੀ ਸੂਚੀ ਕੀਤੀ ਜਾਰੀ

ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਬਰਾੜ ਨੇ ਜ਼ਿਲ੍ਹੇ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਇਹ ਨਿਯੁਕਤੀਆਂ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਸਹਿਮਤੀ ਨਾਲ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚ 5 ਅਨੁਸ਼ਾਸਨੀ ਕਮੇਟੀ ਮੈਂਬਰ ਅਤੇ 16 ਸਰਕਲ ਪ੍ਰਧਾਨ ਬਣਾਏ ਗਏ ਹਨ।

? 11-09-2026
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਬਰਾੜ ਨੇ ਜ਼ਿਲ੍ਹੇ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਇਹ ਨਿਯੁਕਤੀਆਂ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਸਹਿਮਤੀ ਨਾਲ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿਚ 5 ਅਨੁਸ਼ਾਸਨੀ ਕਮੇਟੀ ਮੈਂਬਰ ਅਤੇ 16 ਸਰਕਲ ਪ੍ਰਧਾਨ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਨਿਯੁਕਤੀਆਂ ਪਾਰਟੀ ਦੀ ਮਜ਼ਬੂਤੀ ਅਤੇ ਪਾਰਟੀ ਦੀਆਂ ਨੀਤੀਆਂ ਤੇ ਕੈਂਦਰ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਜ਼ਿਲ੍ਹੇ ਦੇ ਹਰ ਘਰ ’ਚ ਲੈ ਕੇ ਜਾਣਗੇ। ਅਨੁਸ਼ਾਸਨੀ ਕਮੇਟੀ ਮੈਂਬਰਾਂ ’ਚ ਡਾ. ਸੰਜੀਵ ਗੋਇਲ, ਪ੍ਰੇਮ ਗੇਰਾ, ਦਿਨੇਸ਼ ਗੁਪਤਾ, ਜਸਪਾਲ ਸਿੰਘ ਪੰਜਗਰਾਈਂ, ਗੁਰਤਾਜ਼ ਸਿੰਘ ਪੰਨੂੰ ਨੂੰ ਸ਼ਾਮਿਲ ਕੀਤਾ ਗਿਆ ਹੈ। ਸਰਕਲ ਪ੍ਰਧਾਨਾਂ ਵਿਚ ਪਰਮਜੀਤ ਸਿੰਘ ਪੱਪੂ ਫ਼ਰੀਦਕੋਟ ਦਿਹਾਤੀ, ਗੋਪਾਲ ਗਰਗ ਫ਼ਰੀਦਕੋਟ-1, ਸੰਦੀਪ ਗਰਗ ਫ਼ਰੀਦਕੋਟ-2, ਬਲਤੇਜ ਸਿੰਘ ਗੋਲੇਵਾਲਾ, ਤਰਸੇਮ ਸਿੰਘ ਸਾਦਿਕ-1, ਗੁਰਪ੍ਰੀਤ ਸਿੰਘ ਸੰਧੂ ਸਾਦਿਕ-2, ਮਨਜੀਤ ਕੁਮਾਰ ਨੇਗੀ ਕੋਟਕਪੂਰਾ-1, ਵਿਨੀਤ ਮਿੱਤਲ ਕੋਟਕਪੂਰਾ 2, ਅੰਮ੍ਰਿਤਪਾਲ ਸ਼ਰਮਾ ਦਿਹਾਤੀ ਕੋਟਕਪੂਰਾ, ਅਸ਼ਵਨੀ ਸ਼ਰਮਾ ਸੰਧਵਾਂ, ਗੁਰਸ਼ਰਨ ਸਿੰਘ ਬਰਾੜ ਖਾਰਾ, ਅਰਸ਼ਦੀਪ ਸਿੰਘ ਭਲੂਰੀਆ ਪੰਜਗਰਾਈਂ, ਹਰਮੇਲ ਸਿੰਘ ਚਹਿਲ ਬਰਗਾੜੀ, ਲਖਵਿੰਦਰ ਸਿੰਘ ਰੰਧਾਵਾ ਜੈਤੋ ਦਿਹਾਤੀ, ਵਿਕਾਸ ਗੋਇਲ ਜੈਤੋ, ਨਰ ਸਿੰਘ ਬਾਜਾਖਾਨਾ ਸਰਕਲ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਸੰਦੀਪ ਸਿੰਘ ਬਰਾੜ ਨੇ ਕਿਹਾ ਕਿ ਨਵਨਿਯੁਕਤ ਅਹੁਦੇਦਾਰ ਆਪਣੀ ਡਿਊਟੀ ਤੁਰੰਤ ਸੰਭਾਲ ਲੈਣ।
ਪਿਛਲੀ ਖ਼ਬਰ ਮਨਤਾਰ ਸਿੰਘ ਬਰਾੜ ਵਲੋਂ ਪੀ.ਸੀ.ਏ ਤੇ ਜਨਰਲ ਕੌਂਸਲ ਮੈਂਬਰਾਂ ਦਾ ਸਨਮਾਨ ਅਗਲੀ ਖ਼ਬਰ ਇਕ ਰੁੱਖ ਮਾਂ ਦੇ ਨਾਮ’ ਮੁਹਿੰਮ ਤਹਿਤ ਪੰਜਾਬ ਡਿਗਰੀ ਕਾਲਜ ’ਚ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।