ਸੜਕ ਹਾਦਸੇ ’ਚ ਇਲੈਕਟ੍ਰੀਸ਼ਨ ਦੀ ਮੌਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਦੋ ਸਰਕਲਾਂ ਦੇ ਪ੍ਰਧਾਨ ਲਗਾਏ
ਕੋਟਕਪੂਰਾ, 9 ਸਤੰਬਰ (ਮੋਹਰ ਸਿੰਘ ਗਿੱਲ)-ਜਸਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਕੋਹਾਰ ਵਾਲਾ ਜ਼ਿਲ੍ਹਾ ਫ਼ਰੀਦਕੋਟ ਨੇ ਸ਼ਹਿਰੀ ਪੁਲਿਸ ਕੋਟਕਪੂਰਾ ਨੂੰ ਬਿਆਨ ਦੇ ਕੇ ਦੱਸਿਆ ਕਿ ਮੁਦਈ ਦਾ ਭਰਾ ਜਤਿੰਦਰ ਸਿੰਘ (42) ਜੋ ਕਿ ਇਲੈਕਟ੍ਰੀਸ਼ਨ ਦਾ ਕੰਮ ਕਰਨ ਲਈ ਸ਼ਹਿਰ ਕੋਟਕਪੂਰਾ ਵਿਖੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਆਇਆ ਸੀ। ਮੁਕਤਸਰ ਰੋਡ ਕੋਟਕਪੂਰਾ ਰੇਲਵੇ ਫ਼ਲਾਈਓਵਰ ਦੇ ਹੇਠ ਉਤਰਨ ਸਮੇਂ ਸਾਹਮਣੇ ਤੋਂ ਇਕ ਨਾਮਲੂਮ ਵਹੀਕਲ ਦੇ ਡਰਾਇਵਰ ਨੇ ਬਿਨ੍ਹਾਂ ਹਾਰਨ ਮਾਰੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਜਤਿੰਦਰ ਸਿੰਘ ਦੇ ਮੋਟਰਸਾਈਕਲ ਵਿਚ ਮਾਰੀ ਅਤੇ ਮੌਕੇ ਤੋਂ ਆਪਣੇ ਵਹੀਕਲ ਸਮੇਤ ਫ਼ਰਾਰ ਹੋ ਗਿਆ।
ਮਿ੍ਤਕ ਜਤਿੰਦਰ ਸਿੰਘ
10-09-2026