16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਆਮ ਲੋਕਾਂ ਨੂੰ ਪ੍ਰਸ਼ਾਸਨਿਕ ਸਹੂਲਤਾਂ ਮੁਹੱਈਆ ਕਰਵਾਉਣ 'ਚ ਸੂਬਾ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ-ਬਰਜਿੰਦਰ ਬਰਾੜ

ਅਜੀਤ ਡੈਸਕ 08-05-2026
ਧਰਮਕੋਟ, 7 ਮਈ (ਪਰਮਜੀਤ ਸਿੰਘ)-ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਬਿਹਤਰੀਨ ਪ੍ਰਸ਼ਾਸਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਾਅਦੇ ਤਾਂ ਬਹੁਤ ਕਰ ਰਹੀ ਹੈ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ | ਪੈੱ੍ਰਸ ਨਾਲ ਗੱਲਬਾਤ ਦੌਰਾਨ ਬਰਜਿੰਦਰ ਸਿੰਘ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਧਰਮਕੋਟ ਨੇ ਕਿਹਾ ਕਿ ਪੰਜਾਬ ਦੀ ਜਨਤਾ ਇਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਭਾਰੀ ਪ੍ਰੇਸ਼ਾਨੀਆਂ ਝੱਲ ਰਹੀ ਹੈ ਸਥਾਨਕ ਧਰਮਕੋਟ ਤਹਿਸੀਲ ਦਾ ਬਹੁਤ ਬੁਰਾ ਹਾਲ ਹੈ | ਧਰਮਕੋਟ ਨੂੰ ਸਬ ਡਿਵੀਜ਼ਨ ਦਾ ਦਰਜਾ ਸਵ: ਜਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ ਵਲੋਂ ਦਿਵਾਇਆ ਗਿਆ ਸੀ ਅਤੇ ਇਸ ਤਹਿਸੀਲ ਵਿਚ ਦੋ ਤਹਿਸੀਲਦਾਰਾਂ ਦੀਆਂ ਅਸਾਮੀਆਂ ਹਨ ਪਰ ਸਰਕਾਰ ਵਲੋਂ ਸਿਰਫ਼ ਇਕ ਤਹਿਸੀਲਦਾਰ ਨੂੰ ਹੀ ਰਜਿਸਟਰੀ ਕਰਨ ਦੇ ਅਧਿਕਾਰ ਦਿੱਤੇ ਹਨ ਸਰਕਾਰੀ ਕੰਮਾਂ ਕਾਰਨ ਕਈ ਵਾਰ ਉਸ ਦੇ ਹਾਜ਼ਰ ਨਾ ਹੋਣ ਤੇ ਦੂਰ ਦੁਰਾਡੇ ਖੇਤਰਾਂ ਤੋਂ ਚੱਲ ਕੇ ਆਏ ਲੋਕ ਤਹਿਸੀਲ ਦਫ਼ਤਰ ਆਪਣੀਆਂ ਜਾਇਦਾਦਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਪਹੁੰਚਦੇ ਹਨ ਪਰ ਹੈਰਾਨੀ ਉਸ ਸਮੇਂ ਹੁੰਦੀ ਹੈ ਜਦੋਂ ਟਾਈਮ 'ਤੇ ਹੀ ਕਹਿ ਦਿੱਤਾ ਜਾਂਦਾ ਹੈ ਕਿ ਅੱਜ ਰਜਿਸਟਰੀਆਂ ਨਹੀਂ ਹੋਣਗੀਆਂ | ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਸਥਾਨਕ ਤਹਿਸੀਲ ਵਿਚ ਰਜਿਸਟਰੀਆਂ ਕਰਨ ਦਾ ਅਧਿਕਾਰ ਦੋਹਾਂ ਤਹਿਸੀਲਦਾਰਾਂ ਨੂੰ ਦੇਵੇ ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਦੀ ਸਰਕਾਰ ਕਹਿ ਰਹੀ ਹੈ ਕਿ ਉਨ੍ਹਾਂ ਵਲੋਂ ਈ ਰਜਿਸਟਰੀ ਰਾਹੀਂ ਇਸ ਕੰਮ ਨੂੰ ਸੁਖਾਲਾ ਕੀਤਾ ਗਿਆ ਹੈ | ਪਰ ਸਰਕਾਰ ਜ਼ਮੀਨੀ ਹਕੀਕਤ ਤੇ ਪਹੁੰਚ ਕੇ ਇਸ ਸਚਾਈ ਤੋਂ ਜਾਣੰੂ ਹੋਵੇ ਕਿ ਕਿੰਨੀ ਖੱਜਲ ਖ਼ਰਾਬੀ ਲੋਕਾਂ ਦੀ ਤਹਿਸੀਲ ਦਫ਼ਤਰ ਵਿਚ ਹੋ ਰਹੀ ਹੈ | ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਪਲਾਟਾਂ ਦੀ ਐਨ.ਓ.ਸੀ. ਲੈਣ ਲਈ ਵੀ ਭਾਰੀ ਖੱਜਲ ਖ਼ਰਾਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਹੀਨਿਆਂ ਬੱਧੀ ਲੋਕ ਐਨ.ਓ.ਸੀ. ਲੈਣ ਲਈ ਖੱਜਲ ਖੁਆਰ ਹੁੰਦੇ ਆ ਜਦੋਂ ਕਿ ਸਰਕਾਰ ਦੇ ਅਧਿਕਾਰੀਆਂ ਨੂੰ ਪੁੱਛਣ ਵਾਲਾ ਕੋਈ ਵੀ ਨਹੀਂ ਹੈ ਕਿਉਂਕਿ ਅਫ਼ਸਰ ਸ਼ਾਹੀ ਪੂਰੀ ਤਰ੍ਹਾਂ ਬੇਲਗ਼ਾਮ ਹੋ ਚੁੱਕੀ ਹੈ | ਬਰਜਿੰਦਰ ਸਿੰਘ ਬਰਾੜ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਿਆ ਜਾਵੇ ਅਤੇ ਧਰਮਕੋਟ ਤਹਿਸੀਲ ਵਿਚ ਰਜਿਸਟਰੀਆਂ ਕਰਵਾਉਣ ਆਏ ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਿਆ ਜਾਵੇ |
ਪਿਛਲੀ ਖ਼ਬਰ 'ਮੇਰਾ ਘਰ, ਮੇਰੇ ਨਾਮ' ਸਕੀਮ ਤਹਿਤ ਪਿੰਡ ਅਰਨੀਵਾਲਾ ਵਜੀਰਾ 'ਚ ਇਜਲਾਸ ਕਰਵਾਇਆ <br/> ਅਗਲੀ ਖ਼ਬਰ ਮੈਕਰੋ ਗਲੋਬਲ ਆਈਲਟਸ ਕੋਚਿੰਗ ਤੇ ਸਟੱਡੀ ਵੀਜ਼ਾ ਸਹੂਲਤਾਂ ਲਈ ਭਰੋਸੇਯੋਗ ਸੰਸਥਾ-ਗੁਰਮਿਲਾਪ ਸਿੰਘ ਡੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।