ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਊ ਰੱਖਿਆ ਸੈੱਲ ਭਾਜਪਾ ਦੇ ਚੇਅਰਮੈਨ ਇਕਬਾਲ ਸਿੰਘ ਮਾਣਕ ਬਾਵਾ ਗੋਸਵਾਮੀ ਵਲੋਂ ਗਊਆਂ ਦੀ ਭਲਾਈ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਵੱਖ-ਵੱਖ ਗਊਸ਼ਾਲਾ ਵਿਚ ਗਊ ਸੇਵਕ ਵਜੋਂ ਵਿਚਰ ਰਹੇ ਮਾਣਕ ਬਾਵਾ ਨੇ ਦੱਸਿਆ ਕਿ ਸ੍ਰੀ ਸੈਣੀ ਨੇ ਕਿਹਾ ਕਿ ਗਊਸ਼ਲਾਵਾਂ ਲਈ ਬਜਟ ਵਧਾਇਆ ਜਾ ਰਿਹਾ ਹੈ, ਸਕੀਮਾਂ ਚੱਲ ਰਹੀਆਂ ਹਨ ਤੇ ਪਸ਼ੂਆਂ ਦੀ ਭਲਾਈ ਲਈ ਨਵੀਆਂ ਪਾਲਿਸੀਆਂ ਵੀ ਬਣ ਰਹੀਆਂ ਹਨ | ਜ਼ਖ਼ਮੀ ਗਾਵਾਂ ਲਈ ਵੈਟਰਨਰੀ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਐੱਨ.ਜੀ.ਓਜ. ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ | ਇਸ ਤੋਂ ਪਹਿਲਾਂ ਮਾਣਕ ਬਾਵਾ ਨੇ ਧਿਆਨ ਵਿਚ ਲਿਆਂਦਾ ਸੀ ਕਿ ਗਊਸ਼ਾਲਾਵਾਂ ਵਿਚ ਚਾਰੇ ਦੀ ਘਾਟ ਫ਼ੰਡਾਂ ਦੀ ਕਮੀ ਅਤੇ ਪ੍ਰਬੰਧਨ ਦੀਆਂ ਕਮੀਆਂ ਕਾਰਨ ਗਾਵਾਂ ਨੂੰ ਠੀਕ ਸਹੂਲਤਾਂ ਨਹੀਂ ਮਿਲ ਰਹੀਆਂ | ਉਹ ਜ਼ਖ਼ਮੀ ਤੇ ਬੇਸਹਾਰਾ ਗਊਆਂ ਲਈ ਵਧੀਆ ਇਲਾਜ ਅਤੇ ਨਿਗਰਾਨੀ ਦੀ ਮੰਗ ਕਰਦੇ ਹਨ | ਸ੍ਰੀ ਸੈਣੀ ਨੇ ਵਿਸ਼ਵਾਸ ਦਿਵਾਇਆ ਕਿ ਇਸ ਸੰਬੰਧੀ ਕੇਂਦਰ ਸਰਕਾਰ ਗੰਭੀਰ ਹੈ ਅਤੇ ਭਲਾਈ ਲਈ ਕਦਮ ਚੁੱਕੇ ਜਾ ਰਹੇ ਹਨ | ਇਸ ਮੌਕੇ ਕੁਲਦੀਪ ਸਿੰਘ ਭੰਗੇਵਾਲਾ, ਸਾਬਕਾ ਕੌਂਸਲਰ ਰਣਦੀਪ ਰਾਣਾ ਕਮਰਾ ਵੀ ਹਾਜ਼ਰ ਸਨ |