17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕਿਤਾਬਾਂ ਨਾਲ ਪਾਈ ਸਾਂਝ ਅਲੌਕਿਕ ਆਨੰਦ ਦਿੰਦੀ ਹੈ-ਮੌੜ

ਅਜੀਤ ਡੈਸਕ 08-05-2026
ਕੋਟਕਪੂਰਾ, 7 ਮਈ (ਮੋਹਰ ਸਿੰਘ ਗਿੱਲ)-ਦੁਨੀਆਂ ਦੀ ਕੋਈ ਵੀ ਅਜਿਹੀ ਸਮੱਸਿਆ ਨਹੀਂ ਹੈੈ, ਜਿਸ ਉਪਰ ਕੋਈ ਕਿਤਾਬ ਅਜੇ ਤੱਕ ਨਾ ਲਿਖੀ ਗਈ ਹੈ | ਕਿਤਾਬਾਂ ਚੁੱਪ ਰਹਿ ਕੇ ਵੀ ਬਹੁਤ ਕੁਝ ਕਹਿ ਜਾਂਦੀਆਂ ਹਨ | ਇਨ੍ਹਾਂ ਨਾਲ ਪਾਈ ਸਾਂਝ ਹਮੇਸ਼ਾ ਅਲੌਕਿਕ ਆਨੰਦ ਅਤੇ ਖੁਸ਼ੀ ਦਿੰਦੀ ਹੈ | ਇਹ ਪ੍ਰਗਟਾਵਾ ਲੇਖਕ ਤੇ ਉਘੇ ਸਮਾਜ ਸੇਵੀ ਗੁਰਪ੍ਰੀਤ ਮਾਨ ਮੌੜ ਨੇ ਸੁਪਨਦੀਪ ਸਿੱਧੂ ਯਾਦਗਾਰੀ ਲਾਇਬ੍ਰੇਰੀ ਅਤੇ ਸੈਮੀਨਾਰ ਹਾਲ ਪਿੰਡ ਹਰੀਨੌਂ ਵਿਖੇ ਲਾਇਬ੍ਰੇਰੀ ਨੂੰ ਚੋਣੀਂਦਾ ਪੁਸਤਕਾਂ ਦੇਣ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਉਹ ਇਸ ਲਾਇਬ੍ਰੇਰੀ ਦੀ ਸ਼ੋਭਾ ਸੁਣ ਕੇ ਵਿਸ਼ੇਸ਼ ਤੌਰ 'ਤੇ ਇਥੇ ਆਏ ਹਨ ਅਤੇ ਇਥੇ ਆ ਕੇ ਉਹ ਦਿਲੋਂ ਖੁਸ਼ੀ ਮਹਿਸੂਸ ਕਰਦੇ ਹਨ | ਉਨ੍ਹਾਂ ਪਿੰਡ ਵਿਚ ਲਾਇਬ੍ਰੇਰੀ ਦੀ ਸਥਾਪਨਾ ਨੂੰ ਮਹਾਨ ਕਾਰਜ ਦੱਸਿਆ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ | ਮਾਸਟਰ ਗੇਜ ਰਾਮ ਭੌਰਾ ਅਤੇ ਡਾ. ਕਰਮਜੀਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਵੀ ਕੀਤਾ | ਇਸ ਮੌਕੇ ਲਾਇਬ੍ਰੇਰੀ ਸਟਾਫ਼ ਮੈਂਬਰ ਬਾਊ ਰਾਮ ਅਤੇ ਕੁਝ ਹੋਰ ਨੌਜਵਾਨ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਮਾਊਾਟ ਲਰਨਿੰਗ ਜੂਨੀਅਰ ਸਕੂਲ ਦੀ ਮਾਇਰਾ ਭਗਤ ਦਾ ਤਾਈਕਵਾਂਡੋ 'ਚ ਦੂਜਾ ਸਥਾਨ ਅਗਲੀ ਖ਼ਬਰ ਹੈਲਥ ਫ਼ਾਰ ਆਲ ਸੁਸਾਇਟੀ ਨੇ ਆਈ ਡਰਾਪ ਦਾਨ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।