17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਡੀ.ਏ.ਵੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਤਾਈਕਮਾਂਡੋ ਮੁਕਾਬਲਿਆਂ 'ਚ ਸੋਨ ਤਗਮੇ ਜਿੱਤੇ

ਅਜੀਤ ਡੈਸਕ 08-05-2026
ਕੋਟਕਪੂਰਾ, 7 ਮਈ (ਮੇਘਰਾਜ)-ਰਾਧਾ ਕ੍ਰਿਸ਼ਨਾ ਧਾਮ ਫ਼ਰੀਦਕੋਟ ਵਿਖੇ ਕਰਵਾਈ ਸਵ. ਹਰੀਰਾਮ ਮੈਮੋਰੀਅਲ 6ਵੀਂ ਚੈਂਪੀਅਨਸ਼ਿਪ ਓਪਨ ਤਾਈਕਮਾਂਡੋ 2026 'ਚ ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਮੈਡਲ ਜਿੱਤੇ¢ ਪਿ੍ੰ. ਰਾਜਵੀਰ ਸਿੰਘ ਕੰਗ ਨੇ ਦੱਸਿਆ ਕਿ ਚੌਥੀ ਜਮਾਤ ਦੇ ਖਿਡਾਰੀ ਰਵਕਰਨ ਸਿੰਘ ਨੇ ਸੋਨ, 7ਵੀਂ ਜਮਾਤ ਦੀ ਖਿਡਾਰਨ ਮਾਨਸੀ ਨੇ ਸੋਨ ਅਤੇ ਪ੍ਰਸ਼ਾਂਤ ਸਿਧਾਨਾ ਨੇ ਤਾਂਬੇ ਦਾ ਮੈਡਲ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਚਮਕਾਇਆ ਹੈ | ਉਨ੍ਹਾਂ ਸਵੇਰ ਦੀ ਸਭਾ 'ਚ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕਰਦਿਆਂ ਮਾਤਾ ਪਿਤਾ ਨੂੰ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਉਕਤ ਖਿਡਾਰੀਆਂ ਨੇ ਛੋਟੀ ਉਮਰ 'ਚ ਹੀ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ¢ ਖੇਡਾਂ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਵਿਕਾਸ ਦੇ ਨਾਲ਼- ਨਾਲ ਸਰਵਪੱਖੀ ਵਿਕਾਸ ਲਈ ਅਹਿਮ ਸਥਾਨ ਰੱਖਦੀਆਂ ਹਨ¢ ਉਨ੍ਹਾਂ ਸਕੂਲ ਦੇ ਪੀ.ਟੀ.ਆਈ ਬਿਪਨਪ੍ਰੀਤ ਕੌਰ, ਮਾਨਵਿੰਦਰ ਸਿੰਘ ਤੇ ਤੇਜਵੀਰ ਸਿੰਘ ਦੀ ਅਣਥੱਕ ਮਿਹਨਤ ਲਈ ਭਰਵੀਂ ਸ਼ਲਾਘਾ ਕੀਤੀ¢ ਸਕੂਲ ਦੇ ਚੇਅਰਮੈਨ ਅਜੈ ਗੋਸੁਆਮੀ, ਡਾਇਰੈਕਟਰ ਵੀ.ਕੇ ਚੋਪੜਾ, ਵਾਈਸ ਚੇਅਰਮੈਨ ਰਾਜਕੁਮਾਰ ਅਗਰਵਾਲ, ਮੈਨੇਜਰ ਡਾ. ਸਤਵੰਤ ਕੌਰ ਭੁੱਲਰ, ਆਰ. ਓ ਸਮਿਤਾ ਸ਼ਰਮਾ ਨੇ ਖਿਡਾਰੀਆਂ ਦੀ ਇਸ ਪ੍ਰਾਪਤੀ ਲਈ ਵਧਾਈ ਸੰਦੇਸ਼ ਭੇਜੇ ਹਨ¢
ਪਿਛਲੀ ਖ਼ਬਰ ਡਾ. ਰਵਿੰਦਰ ਸਿੰਘ ਦੀ 21ਵੀਂ ਬਰਸੀ ਮੌਕੇ ਸੋਗ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਰਾਹੁਲ ਚਾਬਾ ਨੇ ਬਤੌਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਦਾ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।