ਕੋਟਕਪੂਰਾ, 7 ਮਈ (ਮੋਹਰ ਸਿੰਘ ਗਿੱਲ)-ਪੰਜਾਬ ਪੁਲਿਸ ਪੈਨਸ਼ਨਰਜ ਵੈਲਫ਼ੇਅਰ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੇ ਮੈਂਬਰਾਂ ਦੀ ਮੀਟਿੰਗ ਸੇਵਾ ਮੁਕਤ ਇੰਸਪੈਕਟਰ ਇਕਬਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੇਵਾ ਮੁਕਤ ਇੰਸਪੈਕਟਰ ਮਨਜੀਤ ਸਿੰਘ ਬਾਗੜੀ, ਹੌਲਦਾਰ ਗੁਰਨਾਮ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਦੋ ਮਿੰਟ ਲਈ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ | ਨਵੇਂ ਆਏ ਮੈਂਬਰ ਏ.ਐਸ.ਆਈ ਭੁਪਿੰਦਰਜੀਤ ਸਿੰਘ ਬਰਾੜ, ਏ.ਐਸ.ਆਈ ਬੂਟਾ ਸਿੰਘ ਸਰਾਂ, ਏ.ਐਸ.ਆਈ ਸੁਖਮੰਦਰ ਸਿੰਘ ਬੁਰਜ ਅਤੇ ਏ.ਐਸ.ਆਈ ਹਰੀਰਾਮ ਦਾ ਹਾਰ ਪਾ ਕੇ ਸਨਮਾਨ ਕੀਤਾ ਗਿਆ | ਪ੍ਰਧਾਨ ਵਲੋਂ ਮਹੀਨਾ ਫ਼ਰਵਰੀ, ਮਾਰਚ ਅਤੇ ਅਪ੍ਰੈਲ ਦੇ ਆਮਦਨ, ਖ਼ਰਚ ਬਾਰੇ ਦੱਸਿਆ ਗਿਆ | ਪੈਨਸ਼ਨ ਖਾਤਿਆਂ ਵਿਚ ਅਉਣ ਬਾਰੇ ਵੀ ਦੱਸਿਆ ਅਤੇ ਬਕਾਇਆ ਆਉਣ ਬਾਰੇ ਆਸ ਪ੍ਰਗਟਾਈ | ਮੈਂਬਰਾਂ ਦੇ ਮਨੋਰੰਜਨ ਲਈ ਏ. ਐਸ. ਆਈ ਜਗਤਾਰ ਸਿੰਘ ਨੇ ਗੀਤ ਸੁਣਾਇਆ | ਏ. ਐਸ.ਆਈ ਮੋਹਨ ਲਾਲ ਦੇ ਬੇਟੇ ਦੇ ਕੈਨੇਡਾ ਵਿਚ ਪੱਕਾ ਹੋਣ ਦੀ ਖ਼ੁਸ਼ੀ 'ਚ ਲੱਡੂ ਵੰਡੇ | ਸਭਨਾਂ ਨੇ ਉਸ ਨੂੰ ਵਧਾਈ ਦਿੱਤੀ | ਮੀਟਿੰਗ ਵਿਚ ਸੇਵਾ ਮੁਕਤ ਗੁਰਦੀਪ ਸਿੰਘ, ਕੁਲਦੀਪ ਸਿੰਘ ਹੌਲਦਾਰ, ਗੁਰਨੈਬ ਸਿੰਘ ਏ.ਐਸ.ਆਈ, ਅਜਾਇਬ ਸਿੰਘ ਏ.ਐਸ.ਆਈ, ਹਰਚਰਨ ਸਿੰਘ ਸਰਾਂ, ਇੰਸਪੈਕਟਰ ਬਸੰਤ ਸਿੰਘ ਸਿੱਧੂ, ਇੰਸਪੈਕਟਰ ਬੇਅੰਤ ਸਿੰਘ, ਸੀਨੀਅਰ ਮੀਤ ਪ੍ਰਧਾਨ ਫ਼ਰੀਦਕੋਟ, ਏ.ਐਸ.ਆਈ ਪਰਮਿੰਦਰ ਸਿੰਘ, ਏ.ਐਸ.ਆਈ ਜਸਵੀਰ ਸਿੰਘ ਬਰਾੜ, ਐਸ ਆਈ ਜੋਗਿੰਦਰ ਸਿੰਘ, ਏ.ਐਸ.ਆਈ ਜਸਵੀਰ ਸਿੰਘ, ਏ.ਐਸ.ਆਈ ਠਾਣਾ ਸਿੰਘ ਸਰਾਂ, ਐਸ.ਆਈ ਸਵਰਨ ਸਿੰਘ, ਇੰਸਪੈਕਟਰ ਰਾਮ ਸਿੰਘ ਸਿੱੱਧੂ, ਐਸ.ਆਈ ਇੰਦਰਜੀਤ ਸਿੰਘ ਬਰਾੜ, ਐਸ.ਆਈ ਸੋਮ ਪਕਾਸ, ਏ. ਐਸ.ਆਈ ਬਿੰਦਰ ਸਿੰਘ, ਏ.ਐਸ.ਆਈ ਕੇਵਲ ਸਿੰਘ, ਐਸ.ਆਈ ਬਲਦੇਵ ਸਿੰਘ ਕਲੇਰ, ਏ.ਐਸ.ਆਈ ਲਖਵੀਰ ਸਿੰਘ, ਐਸ.ਆਈ ਕੇਵਲ ਸਿੰਘ, ਇੰਸਪੈਕਟਰ ਜਸਵੀਰ ਸਿੰਘ, ਇੰਸਪੈਕਟਰ ਸੁਖਦਰਸ਼ਨ ਸਿੰਘ ਪਹਿਲਵਾਨ, ਏ.ਐਸ.ਆਈ ਸੁਰਜੀਤ ਸਿੰਘ ਮੈਂਬਰ, ਏ.ਐਸ.ਆਈ ਰਣਧੀਰ ਸਿੰਘ ਬਰਾੜ, ਇੰਸਪੈਕਟਰ ਕਮਲਿੰਦਰ ਕੁਮਾਰ, ਐਸ.ਆਈ ਨਸੀਬ ਸਿੰਘ ਏ. ਐਸ.ਆਈ ਗੁਰਚਰਨ ਸਿੰਘ, ਏ.ਐਸ.ਆਈ ਜਗਜੀਤ ਸਿੰਘ ਰੋਮਾਣਾ, ਇੰਸਪੈਕਟਰ ਜਗਦੀਸ਼ ਸਿੰਘ ਬਰਾੜ, ਇਸਪੈਕਟਰ ਪਰਮਜੀਤ ਸਿੰਘ ਗਿੱਲ, ਇੰਸਪੈਕਟਰ ਅਮਰ ਸਿੰਘ, ਏ.ਐਸ.ਆਈ ਗੁਰਦੀਪ ਸਿੰਘ ਮੱਲਣ, ਏ.ਐਸ.ਆਈ ਹਰਨੇਕ ਸਿੰਘ ਚੀਮਾ, ਰਜਿੰਦਰ ਕੁਮਾਰ ਅਤੇ ਹੋਰ ਪੁਲਿਸ ਕਰਮਚਾਰੀ ਹਾਜ਼ਰ ਸਨ |