24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਿੰਡ ਖਾਨੇ ਕੀ ਢਾਬ ਵਿਖੇ ਅੱਗ ਲੱਗਣ ਕਾਰਨ 50 ਏਕੜ ਤੋਂ ਵੱਧ ਕਣਕ ਸੜੀ

ਅਜੀਤ ਡੈਸਕ 22-04-2026
ਮਲੋਟ, 21 ਅਪ੍ਰੈਲ (ਅਜਮੇਰ ਸਿੰਘ ਬਰਾੜ)-ਬੀਤੇ ਦਿਨ ਪਿੰਡ ਖਾਨੇ ਕੀ ਢਾਬ ਵਿਖੇ ਸਾਬਕਾ ਸਰਪੰਚ ਰਘਬੀਰ ਸਿੰਘ ਦੀ 50 ਏਕੜ ਤੋਂ ਵੱਧ ਕਣਕ ਸੜ ਗਈ ਹੈ, ਜਿਸ ਬਾਰੇ ਉਨ੍ਹਾਂ ਦਾ ਦੋਸ਼ ਹੈ ਕਿ ਇਹ ਅੱਗ ਉਸ ਦੇ ਖੇਤ ਨੂੰ ਜਾਣਬੁੱਝ ਕੇ ਲਾਈ ਗਈ ਹੈ, ਜਿਸ ਦੀ ਉਨ੍ਹਾਂ ਜਾਂਚ ਦੀ ਵੀ ਮੰਗ ਕੀਤੀ ਹੈ | ਸਾਬਕਾ ਸਰਪੰਚ ਰਘਬੀਰ ਸਿੰਘ ਖਾਨੇ ਕੀ ਢਾਬ ਵਲੋਂ ਵੱਡੇ ਪੱਧਰ 'ਤੇ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕੀਤੀ ਜਾਂਦੀ ਹੈ | ਜਦੋਂ ਉਸ ਦੇ ਖੇਤ ਨੂੰ ਅੱਗ ਲੱਗ ਗਈ, ਤਾਂ ਇਸ ਸੰਬੰਧੀ ਗੁਰਦੁਆਰਾ ਸਾਹਿਬ ਵਿਚ ਅਨਾਊਾਸਮੈਂਟ ਕਰਵਾਈ ਗਈ, ਜਿਸ ਤੇ ਪਿੰਡ ਦੇ ਲੋਕ ਟਰੈਕਟਰਾਂ ਸਮੇਤ ਪੁੱਜੇ | ਪਿੰਡ ਵਾਲਿਆਂ ਤੋਂ ਇਲਾਵਾ ਫਾਇਰ ਬਿ੍ਗੇਡ ਨੇ ਅੱਗ 'ਤੇ ਕਾਬੂ ਪਾ ਲਿਆ | ਇਸ ਦੇ ਨਾਲ ਹੀ ਹੈਰਾਨੀ ਦੀ ਗੱਲ ਇਹ ਵੀ ਸੀ ਕਿ ਇਸੇ ਸਮੇਂ ਹੀ ਇਸੇ ਕਿਸਾਨ ਰਘਬੀਰ ਸਿੰਘ ਦੇ ਇਕ ਹੋਰ ਖੇਤ ਵਿਚ ਵੀ ਅੱਗ ਲੱਗੀ, ਜਿਥੇ ਸਿਰਫ਼ ਅੱਧਾ ਕੁ ਕਿੱਲਾ ਹੀ ਕਣਕ ਸੜੀ ਅਤੇ ਬਚਾਅ ਹੋ ਗਿਆ | ਪਿੰਡ ਖਾਨੇ ਕੀ ਢਾਬ ਵਿਖੇ ਸਾਬਕਾ ਸਰਪੰਚ ਰਘਬੀਰ ਸਿੰਘ ਨੇ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦੇ ਹੁਕਮ ਅਗਲੀ ਖ਼ਬਰ ਕੋਟਕਪੂਰਾ 'ਚ ਪੁਲਿਸ ਨੇ ਘਰ ਦੀ ਨਾਜਾਇਜ਼ ਉਸਾਰੀ 'ਤੇ ਚਲਾਇਆ ਪੀਲਾ ਪੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।