17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮਿਲਟਸ ਨਾਲ ਬਿਮਾਰੀਆਂ 'ਤੇ ਕਾਬੂ ਪਾਉਣਾ ਸੰਭਵ: ਡਾ. ਖਾਦਰ ਵਲੀ <br/>

ਅਜੀਤ ਡੈਸਕ 20-04-2026
ਜੈਤੋ, 19 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਦੇਸ਼ ਦੇ ਮਸ਼ਹੂਰ ਭੋਜਨ ਵਿਗਿਆਨੀ ਅਤੇ ਮਿਲਟ ਮੈਨ ਆਫ਼ ਇੰਡੀਆ੍ਹ ਵਜੋਂ ਜਾਣੇ ਜਾਂਦੇ ਪਦਮਸ੍ਰੀ ਡਾ. ਖਾਦਰ ਵਲੀ ਨੇ ਕਿਹਾ ਕਿ ਸਿਹਤਮੰਦ ਜੀਵਨ ਲਈ ਸਹੀ ਖੁਰਾਕ ਸਭ ਤੋਂ ਵੱਡੀ ਦਵਾਈ ਹੈ | ਖੇਤੀ ਵਿਰਾਸਤ ਮਿਸ਼ਨ ਦੇ ਸੱਦੇ 'ਤੇ ਪੰਜਾਬ ਆਏ ਡਾ. ਖਾਦਰ ਵਲੀ ਨੇ ਕਿਹਾ ਕਿ ਗਲਤ ਖਾਣ ਪੀਣ ਕਾਰਨ ਹੀ ਬਹੁਤੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ ਜਿਨ੍ਹਾਂ ਨੂੰ ਜੀਵਨ ਜਾਚ ਨਾਲ ਸਬੰਧਿਤ ਬਿਮਾਰੀਆਂ ਕਿਹਾ ਜਾਂਦਾ ਹੈ | ਡਾ. ਵਲੀ ਨੇ ਕਿਹਾ ਕਿ ਮੂਲ ਅਨਾਜ (ਮਿਲਟਸ) ਸਿਰਫ਼ ਪੋਸ਼ਣ ਹੀ ਨਹੀਂ ਦਿੰਦੇ, ਸਗੋਂ ਸਰੀਰ ਦੀ ਅੰਦਰੂਨੀ ਸੰਤੁਲਨ ਪ੍ਰਕਿਰਿਆ ਨੂੰ ਵੀ ਮਜ਼ਬੂਤ ਕਰਦੇ ਹਨ | ਉਨ੍ਹਾਂ ਅਨੁਸਾਰ ਮਿਲਟਸ ਦੀ ਨਿਯਮਿਤ ਵਰਤੋਂ ਨਾਲ ਜੀਵਨਸ਼ੈਲੀ ਨਾਲ ਸਬੰਧਿਤ ਬਿਮਾਰੀਆਂ ਵਿਚ ਮਹੱਤਵਪੂਰਨ ਸੁਧਾਰ ਵੇਖਿਆ ਗਿਆ ਹੈ | ਉਨ੍ਹਾਂ ਦਲੀਲ ਦਿੱਤੀ ਕਿ ਆਧੁਨਿਕ ਖੁਰਾਕ ਪ੍ਰਣਾਲੀ ਮਨੁੱਖ ਨੂੰ ਕੁਦਰਤ ਤੋਂ ਵੱਖ ਕਰ ਰਹੀ ਹੈ, ਜਿਸ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਵਧ ਰਹੀਆਂ ਹਨ¢ ਇਸ ਸਬੰਧ ਵਿਚ ਉਨ੍ਹਾਂ ਨੇ ਰਵਾਇਤੀ ਤੇ ਕੁਦਰਤੀ ਖਾਣ ਪੀਣ ਦੀ ਪਹੁੰਚ ਨੂੰ ਮੁੜ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਡੇਅਰੀ ਉਤਪਾਦਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਨ੍ਹਾਂ ਦੀ ਵਧੇਰੇ ਵਰਤੋਂ ਹਾਰਮੋਨਿਕ ਅਸੰਤੁਲਨ ਦਾ ਕਾਰਨ ਬਣ ਸਕਦੀ ਹੈ¢ ਡਾ. ਖਾਦਰ ਵਲੀ ਨੇ ਕਿਹਾ ਕਿ ਨਵੀਂ ਉਮਰ ਦੇ ਬੱਚਿਆਂ ਵਿਚ ਸਰੀਰਕ ਬਦਲਾਵਾਂ ਦੀ ਤੇਜ਼ੀ ਇਸ ਗੱਲ ਦਾ ਸੰਕੇਤ ਹੈ ਕਿ ਖੁਰਾਕ ਵਿਚ ਬਦਲਾਅ ਦੀ ਲੋੜ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੋਜ਼ਾਨਾ ਭੋਜਨ ਵਿਚ ਮਿਲਟਸ ਸ਼ਾਮਿਲ ਕਰਕੇ ਸਿਹਤਮੰਦ ਜੀਵਨ ਵੱਲ ਕਦਮ ਵਧਾਉਣ¢ ਇਸ ਮÏਕੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ, ਸੰਜੀਵ ਸ਼ਰਮਾ, ਰਸਪਿੰਦਰ ਸਿੰਘ ਆਦਿ ਮÏਜੂਦ ਸਨ |

ਪਿਛਲੀ ਖ਼ਬਰ ਡੀ.ਏ.ਵੀ. ਦੇ ਸੰਸਥਾਪਕ ਮਹਾਤਮਾ ਹੰਸਰਾਜ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਪੀੜਤ ਕਿਸਾਨਾਂ ਨਾਲ ਦੁੱਖ ਪ੍ਰਗਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।