17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ, ਮੁਕੱਦਮਾ ਦਰਜ <br/>

ਅਜੀਤ ਡੈਸਕ 20-04-2026
ਗਿੱਦੜਬਾਹਾ, 19 ਅਪ੍ਰੈਲ (ਪਰਮਜੀਤ ਸਿੰਘ ਥੇੜਵੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਵਾਹਨ ਚਲਾ ਕੇ ਸੜਕ ਹਾਦਸਾ ਕਰਨ ਅਤੇ ਸੜਕ ਹਾਦਸੇ ਵਿਚ ਵਿਅਕਤੀ ਦੀ ਮੌਤ ਹੋਣ 'ਤੇ ਇਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਬਰਜ਼ਨਮਾਤ ਰਿਹਾਅ ਕਰ ਦਿੱਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਕਰਨ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਬੱਲੂਆਣਾ ਜ਼ਿਲ੍ਹਾ ਫ਼ਾਜ਼ਿਲਕਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਬਲਵੰਤ ਸਿੰਘ ਮਾਰਕਫੈੱਡ ਗਿੱਦੜਬਾਹਾ ਵਿਖੇ ਵੈਲਡਰ ਆਪ੍ਰੇਟਰ ਦਾ ਕੰਮ ਕਰਦਾ ਸੀ | ਬੀਤੀ 17 ਅਪ੍ਰੈਲ ਨੂੰ ਉਸ ਨੂੰ ਮਿਲਣ ਲਈ ਪਿੰਡ ਉਦੇਕਰਨ ਆਇਆ ਸੀ | ਉਸ ਦਾ ਭਰਾ ਬਲਵੰਤ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀ.ਬੀ. 30 ਐਕਸ 5218 ਰਾਹੀਂ ਪਿੰਡ ਉਦੇਕਰਨ ਤੋਂ ਮਾਰਕਫੈੱਡ ਗਿੱਦੜਬਾਹਾ ਵਿਖੇ ਰਾਤ ਦੀ ਡਿਊਟੀ 'ਤੇ ਆ ਰਿਹਾ ਸੀ ਤੇ ਖ਼ੁਦ ਵੀ ਆਪਣੇ ਮੋਟਰਸਾਈਕਲ 'ਤੇ ਉਸ ਦੇ ਪਿੱਛੇ ਹੀ ਆ ਰਿਹਾ ਸੀ | ਜਿਵੇਂ ਹੀ ਉਸ ਦਾ ਭਰਾ ਮਧੀਰ ਰੋਡ 'ਤੇ ਪਿੰਡ ਹੁਸਨਰ ਦੇ ਨਜ਼ਦੀਕ ਪੁੱਜਾ ਤਾਂ ਪਿੰਡ ਹੁਸਨਰ ਦੀ ਤਰਫ਼ੋਂ ਇਕ ਤੇਜ਼ ਰਫ਼ਤਾਰ ਮੋਡੀਫਾਈਡ ਜੀਪ ਨੰਬਰ ਪੀ.ਬੀ. 30 ਐੱਨ 1791 ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਿਸ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਜੀਪ ਦੀ ਸਿੱਧੀ ਟੱਕਰ ਉਸ ਦੇ ਭਰਾ ਬਲਵੰਤ ਸਿੰਘ ਦੇ ਮੋਟਰਸਾਈਕਲ ਨਾਲ ਮਾਰ ਦਿੱਤੀ, ਜਿਸ ਕਾਰਨ ਬਲਵੰਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਉਕਤ ਮਾਮਲੇ ਵਿਚ ਪੁਲਿਸ ਨੇ ਜਸਕਰਨ ਸਿੰਘ ਦੇ ਬਿਆਨਾਂ 'ਤੇ ਜੀਪ ਚਾਲਕ ਗੁਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਲੁਹਾਰਾ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਬਰਜਮਾਨਤ ਰਿਹਾਅ ਕਰ ਦਿੱਤਾ ਹੈ |

ਪਿਛਲੀ ਖ਼ਬਰ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ <br/> ਅਗਲੀ ਖ਼ਬਰ ਪਿੰਡ ਰੋੜੀਕਪੂਰਾ ਦੇ ਕਿਸਾਨ ਦੀ ਢਾਈ ਏਕੜ ਕਣਕ ਅੱਗ ਨਾਲ ਸੜ ਕੇ ਸੁਆਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।