14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਜਗਸੀਰ ਸਿੰਘ ਖਾਰਾ ਬਣੇ ਪੈਨਸ਼ਨਰਾਂ ਦੇ ਬਲਾਕ ਪ੍ਰਧਾਨ

ਅਜੀਤ ਡੈਸਕ 15-04-2026
ਕੋਟਕਪੂਰਾ, 14 ਅਪੈ੍ਰਲ (ਮੋਹਰ ਸਿੰਘ ਗਿੱਲ)-ਸਮਾਜ ਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਸੀਨੀਅਰ ਅਤੇ ਸਰਗਰਮ ਮੈਂਬਰ ਜਗਸੀਰ ਸਿੰਘ ਖਾਰਾ ਨੂੰ ਪੰਜਾਬ ਗੌਰਮਿੰਟ ਪੈੈਨਸ਼ਨਰ ਐਸੋਸੀਏਸ਼ਨ ਬਲਾਕ ਕੋਟਕਪੂਰਾ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਸਥਾਨਕ ਜੌੜੀਆਂ ਚੱਕੀਆਂ 'ਚ ਪੈਨਸ਼ਨਰ ਭਵਨ ਵਿਖੇ ਲੈਕਚਰਾਰ ਬਾਜ ਸਿੰਘ ਵਿਰਦੀ ਤੇ ਹਰਦੀਪ ਸਿੰਘ ਕਟਾਰੀਆ ਬਤੌਰ ਆਬਜ਼ਰਵਰ ਮੀਟਿਗ 'ਚ ਪੁੱਜੇ | ਉਨ੍ਹਾਂ ਦੀ ਹਾਜ਼ਰੀ 'ਚ ਹੋਈ ਚੋਣ ਦੌਰਾਨ ਜਗਸੀਰ ਸਿੰਘ ਖਾਰਾ ਨੂੰ ਪ੍ਰਧਾਨ ਤੇ ਖਰੈਤੀ ਲਾਲ ਸ਼ਰਮਾ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਬਣਾ ਕੇ ਹੋਰ ਅਹੁਦੇਦਾਰਾਂ ਦੀ ਚੋਣ ਕਰਨ ਦੇ ਅਧਿਕਾਰ ਦਿੱਤੇ ਗਏ | ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਨਾਲ ਜੁੜੇ ਦੋਵੇਂ ਉਕਤ ਆਗੂਆਂ ਦੀ ਚੋਣ ਦੀ ਬਲਵਿੰਦਰ ਸਿੰਘ ਨੇ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜੈਅੰਤੀ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਪੁਲਿਸ ਲਾਈਨ ਵਿਖੇ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।