04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ 'ਆਪ' 'ਚ ਸ਼ਾਮਿਲ

ਅਜੀਤ ਡੈਸਕ 04-04-2026
ਲੰਬੀ, 3 ਅਪ੍ਰੈਲ (ਮੇਵਾ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਆਏ ਦਿਨ ਵਾਧਾ ਹੋ ਰਿਹਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹਲਕਾ ਲੰਬੀ ਦੇ ਪਿੰਡ ਮਿੱਡੂਖੇੜਾ ਦੇ ਦੌਰੇ ਦੌਰਾਨ ਕੀਤਾ | ਇਸ ਮੌਕੇ ਪਿੰਡ ਮਿੱਡੂਖੇੜਾ 'ਚੋਂ ਦਰਜਨ ਦੇ ਕਰੀਬ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ਕੈਬਨਿਟ ਮੰਤਰੀ ਨੇ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਆਮ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ-ਹਿਤੈਸ਼ੀ ਸਕੀਮਾਂ ਕਰਕੇ ਲੋਕਾਂ ਦਾ ਭਰੋਸਾ ਲਗਾਤਾਰ ਵਧ ਰਿਹਾ ਹੈ | ਇਸ ਦੌਰਾਨ ਸਹਿਜਪਾਲ ਸਿੰਘ ਜਟਾਣਾ, ਗੁਰਜੀਤ ਸਿੰਘ ਜਟਾਣਾ, ਸਰਬਜੀਤ ਸਿੰਘ ਜਟਾਣਾ, ਹਰਦੀਪ ਸਿੰਘ ਜਟਾਣਾ, ਕੁਲਦੀਪ ਸਿੰਘ ਜਟਾਣਾ, ਗੁਰਪ੍ਰੀਤ ਸਿੰਘ ਜਟਾਣਾ, ਰਮਨਪ੍ਰੀਤ ਸਿੰਘ ਤੇ ਗੁਰਤੇਜ ਸਿੰਘ ਸਮੇਤ ਹੋਰ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਪਾਰਟੀ ਆਗੂਆਂ ਵਿਚ ਚੇਅਰਮੈਨ ਰਸ਼ਪਾਲ ਸਿੰਘ ਖੁੱਡੀਆਂ, ਗੁਰਬਾਜ ਸਿੰਘ ਬਣਵਾਲਾ, ਦਰਸ਼ਨ ਸਿੰਘ ਵੜਿੰਗ ਖੇੜਾ, ਚਰਨ ਸਿੰਘ ਫ਼ੌਜੀ, ਗੁਰਲਾਲ ਸਿੰਘ ਵੜਿੰਗ ਖੇੜਾ, ਕਰਮਵੀਰ ਸੰਨੀ (ਬਲਾਕ ਪ੍ਰਧਾਨ), ਟੋਜੀ ਲੰਬੀ, ਜਗਸੀਰ ਲੰਬੀ, ਕਿ੍ਸ਼ਨ ਮੈਂਬਰ, ਸਾਬਕਾ ਸਰਪੰਚ ਬਿੱਟੂ, ਜਗਦੀਸ਼ ਮੈਂਬਰ, ਕਿ੍ਸ਼ਨ ਕੁਮਾਰ ਮੈਂਬਰ, ਰਾਜੂ ਮੈਂਬਰ, ਸੁਖਬੀਰ ਸਿੰਘ ਮੈਂਬਰ, ਹਰਪਾਲ ਸਿੰਘ ਮੈਂਬਰ, ਗੁਰਪਾਲ ਸਿੰਘ, ਮਨਪ੍ਰੀਤ ਸਿੰਘ, ਬੱਬੂ ਨੰਬਰਦਾਰ, ਰਮਨਦੀਪ ਸਿੰਘ, ਬਲਜੀਤ ਸਿੰਘ ਦਾਰਾ ਮੌਜੂਦ ਸਨ |
ਪਿਛਲੀ ਖ਼ਬਰ ਈ.ਐਸ. ਆਈ. ਸੀ. ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਨਵੇਂ ਬਰਾਂਚ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਬਾਰਿਸ਼ ਤੇ ਗੜੇਮਾਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ-ਹਨੀ ਫ਼ੱਤਣਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।