04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਿਸ਼ਾਨ ਅਕੈਡਮੀ ਵਿਖੇ ਅਕੈਡਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ

ਅਜੀਤ ਡੈਸਕ 04-04-2026
ਮਲੋਟ, 3 ਅਪ੍ਰੈਲ (ਪਾਟਿਲ)-ਨਿਸ਼ਾਨ ਅਕੈਡਮੀ ਔਲਖ ਵਿਖੇ ਮੈਨੇਜਮੈਂਟ, ਸਟਾਫ਼ ਤੇ ਵਿਦਿਆਰਥੀਆਂ ਵਲੋਂ ਸ੍ਰੀ ਸਹਿਜ ਪਾਠ ਜੀ ਦੀ ਆਰੰਭਤਾ ਕੀਤੀ ਗਈ | ਅੱਜ ਸਮਾਗਮ ਵਿਚ ਸ੍ਰੀ ਸਹਿਜ ਪਾਠ ਜੀ ਦੀ ਸੰਪੂਰਨਤਾ ਦੇ ਭੋਗ ਪਾਏ ਗਏ ਤੇ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿਚ ਅਕੈਡਮੀ ਦੇ ਡਾਇਰੈਕਟਰ ਇਕਓਾਕਾਰ ਸਿੰਘ ਨੇ ਆਪ ਕੀਰਤਨ ਦੀ ਸੇਵਾ ਨਿਭਾਈ | ਉਪਰੰਤ ਅਕੈਡਮੀ ਦੇ ਅਧਿਆਪਕਾਂ, ਵਿਦਿਆਰਥੀਆਂ ਤੇ ਗੁਰੂਘਰ ਦੇ ਵਜ਼ੀਰ ਸਾਹਿਬ ਵਲੋਂ ਵੀ ਕੀਰਤਨ ਦੀ ਸੇਵਾ ਨਿਭਾਈ ਗਈ | ਇਸ ਮੌਕੇ ਅਕੈਡਮੀ ਦੇ ਚੇਅਰਮੈਨ ਕਸ਼ਮੀਰ ਸਿੰਘ, ਸਮੂਹ ਸਟਾਫ਼ ਅਤੇ ਸਾਰੇ ਵਿਦਿਆਰਥੀ ਹਾਜ਼ਰ ਸਨ | ਆਨੰਦ ਸਾਹਿਬ ਜੀ ਦੇ ਪਾਠ ਉਪਰੰਤ ਅਕੈਡਮੀ ਦੀ ਚੜ੍ਹਦੀ ਕਲਾ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਹਨਤ ਕਰਨ ਦੀ ਅਰਦਾਸ ਬੇਨਤੀ ਕੀਤੀ ਗਈ | ਪਿ੍ੰਸੀਪਲ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ, ਅਧਿਆਪਕਾਂ, ਮੈਨੇਜਮੈਂਟ ਤੇ ਮਾਪਿਆਂ ਦਾ ਸੰਗਤੀ ਰੂਪ 'ਚ ਧੰਨਵਾਦ ਕੀਤਾ |
ਪਿਛਲੀ ਖ਼ਬਰ ਮਿਊਜ਼ਿਕ ਲਵਰਜ਼ ਗਰੁੱਪ ਵਲੋਂ ਗੀਤਾਂ ਭਰੀ ਸ਼ਾਮ ਕੱਲ੍ਹ ਅਗਲੀ ਖ਼ਬਰ ਰੁਪਿੰਦਰ ਸਿੰਘ ਬਾਠ ਸਬ-ਰਜਿਸਟਰਾਰ ਨਿਯੁਕਤ ਮਲੋਟ ਤੇ ਲੰਬੀ ਤਹਿਸੀਲ ਦਾ ਸੰਭਾਲਣਗੇ ਕੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।