ਸਾਦਿਕ, 30 ਮਾਰਚ (ਨਿੱਜੀ ਪੱਤਰ ਪ੍ਰੇਰਕ)-ਮਹਾਂਮਾਈ ਦਾ 40ਵਾਂ ਸਾਲਾਨਾ ਜਗਰਾਤਾ ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵਲੋਂ ਅੱਡਾ ਸਾਦਿਕ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ ਜਿਸ ਵਿਚ ਮਹਾਂਮਾਈ ਦਾ ਸੁੰਦਰ ਭਵਨ ਦੇਖਣਯੋਗ ਸੀ | ਇਸ ਜਾਗਰਣ ਦੀ ਸ਼ੁਰੂਆਤ ਮੰਡਲੀ ਵਲੋਂ ਚਲਾਏ ਜਾ ਰਹੇ ਜੈ ਮਹਾਂਮਾਈ ਦੁਰਗਾ ਮੰਦਿਰ ਸਾਦਿਕ ਦੇ ਸੇਵਾਦਾਰ (ਪੁਜਾਰੀ) ਸ਼ਤੀਸ਼ ਚੰਦ ਸ਼ਰਮਾ ਨੇ ਪੂਜਾ ਅਰਚਨਾ ਕਰਕੇ ਕਰਵਾਈ ਅਤੇ ਮੈਂਬਰਾਂ ਵਲੋਂ ਮਹਾਂਮਾਈ ਦੀ ਜੋਤ ਜਗਾਈ ਗਈ | ਮਹੰਤ ਵਿਜੇ ਸ਼ਰਮਾ ਭਨੋਟ ਫ਼ਰੀਦਕੋਟ ਵਾਲਿਆਂ ਨੇ ਗਣੇਸ਼ ਵੰਦਨਾ ਨਾਲ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਇਸ ਉਪਰੰਤ ਗਾਇਕ ਜੋੜੀ ਸੁਖਚੈਨ ਸਾਦਿਕ ਤੇ ਬੀਬਾ ਨੂਰਦੀਪ ਵਲੋਂ ਆਰ.ਐਸ.ਧੁੰਨਾ ਦੀ ਲਿਖੀ ਹੋਈ ਮਹਾਂਮਾਈ ਦੀ ਰਿਕਾਰਡ 'ਜੈਕਾਰੇ ਮਾਂ ਦੇ ਦਰ 'ਤੇ' ਭੇਟ ਦੇ ਪੋਸਟਰ ਨੂੰ ਮੰਡਲੀ ਦੇ ਮੈਂਬਰਾਂ ਓਮ ਪ੍ਰਕਾਸ਼ ਹੈਪੀ ਸੇਠੀ, ਸੁਖਵੀਰ ਮਰਾੜ, ਸਨੀ ਅਰੋੜਾ, ਪਰਮਜੀਤ ਪੰਮਾ, ਦਿਨੇਸ਼ ਕੁਮਾਰ ਲੱਕੀ ਆਦਿ ਨੇ ਜਾਰੀ ਕਰਦਿਆਂ ਕਿਹਾ ਕਿ ਇਸ ਵਾਰ ਜਾਗਰਣ ਵਿਚ ਦੋਗਾਣਾ ਭੇਟਾਂ ਦਾ ਨਵਾਂ ਰੰਗ ਵੇਖਣ ਨੂੰ ਮਿਲਿਆ ਹੈ, ਜਿਸ ਦੀ ਪੰਡਾਲ 'ਚ ਬੈਠੇ ਭਗਤਾਂ ਨੇ ਮਾਂ ਦੇ ਜੈਕਾਰੇ ਲਾ ਕੇ ਹੌਂਸਲਾ ਅਫ਼ਜਾਈ ਕੀਤੀ | ਇਸ ਉਪਰੰਤ ਇਸ ਗਾਇਕ ਜੋੜੀ ਨੇ ਇਸ ਲੇਖਕ ਦੀਆਂ ਹੋਰ ਭੇਟਾਂ ਦਾ ਵੀ ਗੁਣਗਾਨ ਕੀਤਾ ਜਿਨ੍ਹਾਂ ਦਾ ਭਗਤਾਂ ਨੇ ਖੂਬ ਅਨੰਦ ਮਾਣਿਆ | ਇਸ ਮੌਕੇ ਮਾਸਟਰ ਨੂਰ ਮਹਿਰਾ ਸ੍ਰੀ ਅੰਮਿ੍ਤਸਰ ਵਾਲਿਆਂ ਨੇ ਆਪਣੀਆਂ ਸੁੰਦਰ ਭੇਟਾਂ ਨਾਲ ਸ਼ਰਧਾਲੂਆਂ ਨੂੰ ਕੀਲ ਕੇ ਰੱਖਿਆ | ਮੰਚ ਸੰਚਾਲਨ ਆਰ.ਐਸ.ਧੁੰਨਾ ਨੇ ਕੀਤਾ | ਸ੍ਰੀ ਦੁਰਗਾ ਸੇਵਾ ਦਲ ਫ਼ਰਦੀਕੋਟ ਨੇ ਭੀੜ ਨੂੰ ਕੰਟਰੋਲ ਕਰਨ ਦੀ ਸ਼ਾਨਦਾਰ ਸੇਵਾ ਨਿਭਾਈ | ਇਸ ਮੌਕੇ ਜਾਗਰਣ ਦੀ ਪੂਜਾ ਕਰਵਾਉਣ ਵਾਲੇ ਜੋੜਿਆਂ, ਮੰਡਲੀ ਦੇ ਮੈਂਬਰਾਂ ਅਤੇ ਕਲਾਕਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਵੇਰ ਸਮੇਂ ਤਾਰਾ ਰਾਣੀ ਦੀ ਕਥਾ ਉਪਰੰਤ ਮਹਾਂਮਾਈ ਦੀ ਆਰਤੀ ਕੀਤੀ ਗਈ | ਲੋਕਾਂ ਦੀ ਸ਼ਰਧਾ ਨਾਲ ਜਗਰਾਤਾ ਯਾਦਗਾਰੀ ਹੋ ਨਿਬੜਿਆ | ਇਸ ਮੌਕੇ ਪ੍ਰਧਾਨ ਅਵਿਨੰਦਨ ਕੁਮਾਰ ਜੈਨ, ਸੁਖਵੀਰ ਮਰਾੜ, ਸਨੀ ਅਰੋੜਾ, ਦੀਪਕ ਕੁਮਾਰ ਸੋਨੂੰ, ਹੈਪੀ ਨਰੂਲਾ, ਦੁਨੀ ਚੰਦ, ਜਥੇਦਾਰ ਚੰਦ ਸਿੰਘ ਡੋਡ, ਲਖਵਿੰਦਰ ਸਿੰਘ ਲੱਖਾ ਉਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਬੱਬੂ ਮਰਾੜ੍ਹ, ਦਿਨੇਸ਼ ਕੁਮਾਰ ਲੱਕੀ, ਗੁਰਸੇਵਕ ਰਾਮ ਸ਼ਰਮਾ, ਲਵਲੀਨ ਅਰੋੜਾ, ਸੰਦੀਪ ਸੇਠੀ, ਸੰਜੀਵ ਚਾਵਲਾ, ਅਨੂਪ ਗੱਖੜ, ਰਾਜੇਸ਼ ਕੁਮਾਰ ਬਿੱਲਾ, ਡਾ. ਸੰਜੀਵ ਨਰੂਲਾ, ਰੋਬਿਨ ਨਰੂਲਾ, ਰਾਜੀਵ ਕੁਮਾਰ ਸੇਠੀ, ਪਰਮਜੀਤ ਪੰਮਾ, ਪਰਮਜੀਤ ਸੋਨੀ, ਤਾਜਪ੍ਰੀਤ ਸੋਨੀ, ਵਿਜੇ ਕਟਾਰੀਆ, ਓਮ ਪ੍ਰਕਾਸ਼ ਪੰਚ ਆਦਿ ਤੋਂ ਇਲਾਵਾ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |