14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਔਰਤ ਨੇ ਪਤੀ ਦੇ ਦੋਸਤ 'ਤੇ ਲਗਾਏ ਡਰਾ ਧਮਕਾ ਕੇ ਜਬਰ ਜਨਾਹ ਕਰਨ ਦੇ ਦੋਸ਼- ਮਾਮਲਾ ਦਰਜ

ਅਜੀਤ ਡੈਸਕ 10-03-2026
ਫ਼ਰੀਦਕੋਟ, 9 ਮਾਰਚ (ਸਰਬਜੀਤ ਸਿੰਘ)-ਸਥਾਨਕ ਇਕ ਬਸਤੀ ਦੀ ਵਸਨੀਕ ਵਿਆਹੁਤਾ ਤੇ ਦੋ ਬੱਚਿਆਂ ਦੀ ਮਾਂ ਵਲੋਂ ਆਪਣੇ ਪਤੀ ਦੇ ਦੋਸਤ 'ਤੇ ਨਸ਼ੀਲੀ ਵਸਤੂ ਪਿਆ ਕੇ ਅਸ਼ਲੀਲ ਵੀਡਿਓ ਬਣਾਉਣ ਤੇ ਬਲੈਕਮੇਲ ਕਰਕੇ ਜਬਰ ਜਿਨਾਹ ਕਰਨ ਦੇ ਦੋਸ਼ ਲਗਾਏ ਗਏ ਹਨ | ਪੁਲਿਸ ਵਲੋਂ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਜਲਾਲਾਬਾਦ ਦੇ ਵਸਨੀਕ ਕੁਲਦੀਪ ਸਿੰਘ ਪੁੱਤਰ ਹੰਸ ਰਾਜ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਇਕ ਔਰਤ ਵਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਏ ਗਏ ਹਨ ਕਿ ਉਸ ਦੇ ਪਤੀ ਦਾ ਦੋਸਤ ਉਕਤ ਕੁਲਦੀਪ ਸਿੰਘ ਵਲੋਂ ਉਨ੍ਹਾਂ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਸਾਹਮਣੇ ਪੇਇੰਗ ਗੈਸਟ ਖਰੀਦਣ ਦੀ ਸਲਾਹ ਦਿੱਤੀ ਤੇ ਉਸ ਨੂੰ ਪੀ.ਜੀ. ਦੀ ਲੁਕੇਸ਼ਣ ਦਿਖਾਉਣ ਲਈ ਲੈ ਗਿਆ, ਜਿੱਥੇ ਉਸ ਨੂੰ ਚਾਹ ਵਿਚ ਕੁਝ ਪਾ ਕੇ ਦਿੱਤਾ ਤੇ ਉਹ ਬੇਹੋਸ਼ ਹੋ ਗਈ | ਜਿਸ ਤੋਂ ਬਾਅਦ ਉਸ ਵਲੋਂ ਉਸ ਦੀ ਕਥਿਤ ਅਸ਼ਲੀਲ ਵੀਡਿਓ ਬਣਾਈ ਤੇ ਉਸ ਨੂੰ ਧਮਕੀਆਂ ਦੇ ਕੇ ਬਲੈਕਮੇਲ ਕਰਦਾ ਰਿਹਾ ਅਤੇ ਉਸ ਨਾਲ ਕਈ ਵਾਰ ਸਰੀਰਕ ਸੰਬੰਧ ਬਣਾਏ |
ਇੰਸਪੈਕਟਰ ਗੁਰਦਰਸ਼ਨ ਸ਼ਰਮਾ ਮੁੱਖ ਅਫ਼ਸਰ ਥਾਣਾ ਸਿਟੀ-2 ਫ਼ਰੀਦਕੋਟ ਨੇ ਦੱਸਿਆ ਕਿ ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਿਟੀ-2 ਫ਼ਰੀਦਕੋਟ ਵਿਖੇ ਬੀ.ਐਨ.ਐਸ. ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਥਿਤ ਦੋਸ਼ੀ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਭੇਦਭਰੀ ਹਾਲਤ 'ਚ ਲਾਪਤਾ ਔਰਤ ਦੀ ਲਾਸ਼ ਖੇਤਾਂ 'ਚੋਂ ਮਿਲੀ ਅਗਲੀ ਖ਼ਬਰ ਡਾ. ਐਸ.ਪੀ.ਐਸ. ਉਬਰਾਏ ਨੇ ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਮੱਥਾ ਟੇਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।