29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਰੰਗਲੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ-ਖੋਖਰ

ਅਜੀਤ ਡੈਸਕ 09-03-2026
ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਿੰਦਰ ਸਿੰਘ ਖੋਖਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਕਥਿਤ ਰੰਗਲੇ ਪੰਜਾਬ ਦੇ ਮੁਲਾਜ਼ਮਾਂ ਦੀ ਇਕ ਵੀ ਵਿੱਤੀ ਮੰਗ ਇਸ ਬਜਟ ਵਿਚ ਪੂਰੀ ਨਹੀਂ ਹੋਈ | ਨਿੱਤ ਦਿਨ ਵਧਦੀ ਮਹਿੰਗਾਈ ਅਨੁਸਾਰ ਬਕਾਇਆ ਮਹਿੰਗਾਈ ਭੱਤੇ, ਏ.ਸੀ.ਪੀ. ਸਕੀਮ ਤੇ ਬੰਦ ਕੀਤੇ ਪੇਂਡੂ ਭੱਤੇ ਆਦਿ ਮੁੜ ਸ਼ੁਰੂ ਹੋਣ ਨੂੰ ਪੰਜਾਬ ਦੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਉਡੀਕ ਰਹੇ ਸਨ ਪਰ ਇਸ ਬਜਟ ਦੌਰਾਨ ਮੁਲਾਜ਼ਮਾਂ ਦੀ ਇਕ ਵੀ ਵਿੱਤੀ ਮੰਗ ਪੂਰੀ ਨਹੀਂ ਕੀਤੀ ਗਈ | ਪਿਛਲੇ ਤਨਖਾਹ ਕਮਿਸ਼ਨ ਦੇ ਬਕਾਏ ਵੀ ਕਿਸ਼ਤਾਂ ਵਿਚ ਖੋਰ ਖੋਰ ਕੇ ਦਿੱਤੇ ਜਾਣੇ ਹਨ | ਨਵੇਂ ਭਰਤੀ ਮੁਲਾਜ਼ਮਾਂ ਲਈ ਕੋਈ ਤਨਖਾਹ ਕਮਿਸ਼ਨ ਦੇਣ ਦਾ ਐਲਾਨ ਵੀ ਨਹੀਂ ਕੀਤਾ ਗਿਆ | ਮੁਲਾਜ਼ਮਾਂ ਦੀਆਂ ਰੈਗੂਲਰ ਭਰਤੀਆਂ ਬਾਰੇ ਵੀ ਕੋਈ ਐਲਾਨ ਆਪ ਸਰਕਾਰ ਦੇ ਇਸ ਆਖਰੀ ਬਜਟ ਸੈਸ਼ਨ ਦੌਰਾਨ ਨਹੀਂ ਹੋਇਆ | ਕੁੱਲ ਮਿਲਾ ਕੇ ਇਹ ਬਜਟ ਮੁਲਾਜ਼ਮ ਵਿਰੋਧੀ ਸਾਬਤ ਹੋਇਆ ਹੈ | ਮੁਲਾਜ਼ਮਾਂ ਦੀ ਇਕ ਵੀ ਮੰਗ ਪੂਰੀ ਨਾ ਕਰਕੇ ਪੰਜਾਬ ਦੀ ਮੌਜੂਦਾ ਸਰਕਾਰ ਨੇ ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ |
ਪਿਛਲੀ ਖ਼ਬਰ ਸਿੱਖਿਆ ਦੇ ਖੇਤਰ ਵਿਚ ਪ੍ਰਾਈਵੇਟ ਸੈਕਟਰ ਦਾ ਵੀ ਧਿਆਨ ਰੱਖੇ ਸਰਕਾਰ-ਦਵਿੰਦਰਪਾਲ ਸਿੰਘ ਰਿੰਪੀ ਅਗਲੀ ਖ਼ਬਰ ਦੋ ਰੋਜ਼ਾ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।