29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਦਬੂ ਫੈਲਣ ਕਾਰਨ ਲੰਘਣਾ ਹੋਇਆ ਮੁਸ਼ਕਿਲ ਸੜਕ ਕਿਨਾਰੇ ਲਾਏ ਜਾ ਰਹੇ ਕੂੜੇ ਦੇ ਢੇਰਾਂ ਕਾਰਨ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 09-03-2026
ਸ੍ਰੀ ਮੁਕਤਸਰ ਸਾਹਿਬ, 8 ਮਾਰਚ (ਰਣਜੀਤ ਸਿੰਘ ਢਿੱਲੋਂ)-ਸੜਕ ਕਿਨਾਰੇ ਕੂੜਾ ਸੁੱਟਣ ਕਾਰਨ ਰਾਹਗੀਰ ਪ੍ਰੇਸ਼ਾਨ ਹਨ ਤੇ ਬਦਬੂ ਫੈਲਣ ਕਾਰਨ ਇੱਥੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ | ਸ੍ਰੀ ਮੁਕਤਸਰ ਸਾਹਿਬ ਦੇ ਬਾਈਪਾਸ ਤੋਂ ਥਾਂਦੇਵਾਲਾ ਨੂੰ ਜਾਂਦੀ ਸੜਕ ਜੋ ਬਾਹਰ ਦੇ ਬਾਈਪਾਸ ਦਾ ਚੁਰੱਸਤਾ ਬਣਦਾ ਹੈ, ਉੱਥੇ ਕਾਫ਼ੀ ਰਕਬੇ ਵਿਚ ਸਫ਼ੈਦੇ ਦੇ ਦਰੱਖ਼ਤ ਲੱਗੇ ਹਨ | ਸ਼ਹਿਰ ਅਤੇ ਆਸ ਪਾਸ ਦੇ ਲੋਕ ਇੱਥੇ ਕੂੜਾ ਸੁੱਟ ਰਹੇ ਹਨ | ਗੰਦ ਮੰਦ ਤੋਂ ਇਲਾਵਾ ਮਰੇ ਹੋਏ ਪਸ਼ੂ ਅਤੇ ਕੁੱਤੇ ਵੀ ਇੱਥੇ ਸੁੱਟ ਜਾਂਦੇ ਹਨ | ਹੁਣ ਗਰਮੀ ਕਾਰਨ ਗੰਦਗੀ ਦੀ ਬਦਬੂ ਦੂਰ ਤੱਕ ਫੈਲ ਜਾਂਦੀ ਹੈ ਅਤੇ ਰਾਹਗੀਰਾਂ ਨੂੰ ਇੱਥੋਂ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ | ਸ਼ਹਿਰ ਦੇ ਲੋਕ ਇਸ ਰਸਤੇ ਹੀ ਸੈਰ ਕਰਨ ਜਾਂਦੇ ਹਨ ਤੇ ਕੂੜੇ ਦੇ ਢੇਰਾਂ ਕੋਲੋਂ ਦੀ ਲੰਘਣ ਕਰਕੇ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ | ਇਸ ਸਬੰਧੀ ਕਈ ਵਾਰ ਸ਼ਹਿਰ ਤੇ ਨੇੜੇ ਵਸਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਹੈ ਕਿ ਲੋਕਾਂ ਵਲੋਂ ਇੱਥੇ ਬਣਾਏ ਜਾ ਰਹੇ ਕੂੜੇ ਦੇ ਡੰਪ ਨੂੰ ਹਟਾਇਆ ਜਾਵੇ | ਪਰ ਪ੍ਰਸ਼ਾਸਨ ਵਲੋਂ ਧਿਆਨ ਨਹੀਂ ਦਿੱਤਾ ਗਿਆ, ਜਿਸ ਕਰਕੇ ਇਹ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ | ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਥੋਂ ਕੂੜੇ ਦੇ ਢੇਰ ਚੁਕਵਾਏ ਜਾਣ ਤੇ ਅੱਗੇ ਤੋਂ ਕੂੜਾ ਸੁੱਟਣ ਤੋਂ ਰੋਕਣ ਲਈ ਚਿਤਾਵਨੀ ਬੋਰਡ ਲਾਇਆ ਜਾਵੇ ਤੇ ਸਖ਼ਤੀ ਨਾਲ ਰੋਕਿਆ ਜਾਵੇ |
ਪਿਛਲੀ ਖ਼ਬਰ ਸੜਕ ਕਿਨਾਰੇ ਲਾਏ ਜਾ ਰਹੇ ਕੂੜੇ ਦੇ ਢੇਰਾਂ ਕਾਰਨ ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਦੇ ਨਵੇਂ ਕਹਾਣੀ ਸੰਗ੍ਰਹਿ 'ਲਾਲ ਮਣਕੇ' ਦਾ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।