29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਹਿਰੂ ਸ਼ਾਪਿੰਗ ਸੈਂਟਰ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੋਵੇਗਾ ਹੱਲ- ਚੇਅਰਮੈਨ ਧਾਲੀਵਾਲ

ਅਜੀਤ ਡੈਸਕ 07-03-2026
ਫ਼ਰੀਦਕੋਟ, 6 ਮਾਰਚ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੀ ਬਹੁਤ ਪੁਰਾਣੀ ਬਣੀ ਮਾਰਕੀਟ ਨਹਿਰੂ ਸ਼ਾਪਿੰਗ ਸੈਂਟਰ ਦੇ ਦੁਕਾਨਦਾਰਾਂ ਨੇ ਆਪਣੀਆਂ ਸਮੱਸਿਆਵਾਂ ਦੇ ਸਬੰਧ ਵਿਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕੀਤੀ | ਜਿੱਥੇ ਉਨ੍ਹਾਂ ਦੁਕਨਦਾਰਾਂ ਨੇ ਦੱਸਿਆ ਕਿ ਦੁਕਾਨਾਂ ਦੀਆਂ ਛੱਤਾ ਦੀ ਹਾਲਤ ਬਹੁਤ ਖਸਤਾ ਹੁੰਦੀ ਜਾ ਰਹੀ ਹੈ | ਇਹ ਸਮੱਸਿਆ ਕੋਈ ਅੱਜ ਦੀ ਨਹੀਂ, ਲਗਭਗ 20 ਸਾਲਾਂ ਦੀ ਆ ਤੇ ਕਿੰਨੀਆਂ ਹੀ ਸਰਕਾਰਾਂ ਆਈਆਂ, ਪਰ ਸਾਡਾ ਮਸਲਾ ਲਟਕਿਆ ਹੋਇਆ ਹੈ | ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਵਾਇਆ ਕਿ ਲੋਕਲ ਬਾਡੀ ਦੇ ਸਾਰੇ ਅਫ਼ਸਰ ਸਹਿਬਾਨਾਂ ਨਾਲ ਗੱਲਬਾਤ ਕਰਕੇ ਦੁਕਾਨਦਾਰਾਂ ਦੇ ਮਸਲੇ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਦੇ ਹੱਕ ਵਿਚ ਮਤਾ ਪਾਇਆ ਗਿਆ ਹੈ, ਜਿਸ ਦਾ ਹੱਲ ਬਹੁਤ ਜਲਦੀ ਹੋਵੇਗਾ | ਦੁਕਾਨਦਾਰਾਂ ਨੇ ਕਿਹਾ ਕਿ ਕਿੰਨੇ ਹੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਆਏ ਕਿਸੇ ਤੋਂ ਇਸ ਦਾ ਹੱਲ ਨੀ ਹੋਇਆ, ਪਰ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਭਰੋਸਾ ਜਿਤਾਇਆ ਕਿ ਉਹ ਇਹ ਮਸਲਾ ਜਲਦੀ ਹੱਲ ਕਰਵਾਕੇ ਦੇਣਗੇ | ਨਹਿਰੂ ਸ਼ੌਪਿੰਗ ਸੈਂਟਰ ਦੇ ਦੁਕਾਨਦਾਰਾਂ ਨੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ 'ਤੇ ਵਿਸ਼ਵਾਸ ਕਰਦੇ ਹੋਏ ਕਿਹਾ ਕਿ ਸਾਨੂੰ ਪੂਰਨ ਭਰੋਸਾ ਹੈ ਕਿ ਉਨ੍ਹਾਂ ਦਾ ਇਹ ਮਸਲਾ ਇਸ ਵਾਰ ਜ਼ਰੂਰ ਹੱਲ ਹੋਵੇਗਾ |
ਪਿਛਲੀ ਖ਼ਬਰ ਐੱਸ.ਬੀ.ਆਰ.ਐੱਸ. ਕਾਲਜ ਫਾਰ ਵੁਮੈਨ 'ਚ ਹੋਲੀ ਦਾ ਜਸ਼ਨ ਮਨਾਇਆ ਅਗਲੀ ਖ਼ਬਰ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਐਚ. ਪੀ. ਵੀ. ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।