29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕੋਟਕਪੂਰਾ ਦੀ ਰੈਲੀ ਸੰਬੰਧੀ ਮਨਤਾਰ ਬਰਾੜ ਵਲੋਂ ਮੀਟਿੰਗਾਂ

ਅਜੀਤ ਡੈਸਕ 07-03-2026
ਕੋਟਕਪੂਰਾ, 6 ਮਾਰਚ (ਮੋਹਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 22 ਮਾਰਚ ਨੂੰ ਦਾਣਾ ਮੰਡੀ ਕੋਟਕਪੂਰਾ ਵਿਖੇ ਕੀਤੀ ਜਾ ਰਹੀ 'ਪੰਜਾਬ ਬਚਾਓ ਰੈਲੀ' ਨੂੰ ਸਫ਼ਲ ਬਣਾਉਣ ਲਈ ਹਲਕੇ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵਲੋਂ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸ ਕੜੀ ਤਹਿਤ ਵਾੜਾਦਰਾਕਾ, ਠਾੜ੍ਹਾ, ਮੌੜ, ਕੋਹਾਰ ਵਾਲਾ, ਹਰੀਨੌਂ ਅਤੇ ਭੈਰੋਂਭੱਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਬਰਾੜ ਨੇ ਮੀਟਿੰਗਾਂ ਕਰਕੇ ਰੈਲੀ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਦੱਸਿਆ ਕਿ ਰੈਲੀ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਸੀਨੀਅਰ ਆਗੂ ਸਾਹਿਬਾਨ ਸੰਬੋਧਨ ਕਰਨਗੇ | ਬਰਾੜ ਨੇ ਕਿਹਾ ਕਿ ਰੈਲੀ ਸਬੰਧੀ ਵਰਕਰਾਂ 'ਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਲੋਕ ਸੱਤ੍ਹਾਧਾਰੀ ਧਿਰ ਨੂੰ ਛੇਤੀ ਹੀ ਚੱਲਦਾ ਕਰਨ ਲਈ ਮਨ ਬਣਾਈ ਬੈਠੇ ਹਨ | ਇਸ ਮੌਕੇ ਸਰਕਲ ਪ੍ਰਧਾਨ ਸ਼ਨੀ ਮੌੜ, ਕੁਲਦੀਪ ਸਿੰਘ ਹਰੀਨੌਂ, ਸਰਬਜੀਤ ਸਿੰਘ ਠਾੜ੍ਹਾ, ਬੌਬੀ ਭੈਰੋਂਭੱਟੀ, ਵਜ਼ੀਰ ਸਿੰਘ ਕੋਹਾਰ ਵਾਲਾ, ਤੇਜਾ ਮੈਂਬਰ ਮੌੜ, ਗੁਰਪ੍ਰੀਤ ਸਿੰਘ ਠਾੜ੍ਹਾ, ਬੋਹੜ ਸਿੰਘ ਠਾੜ੍ਹਾ, ਜਗਰਾਜ ਸਿੰਘ ਮੈਂਬਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਐਚ. ਪੀ. ਵੀ. ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ ਨੂੰ ਸਦਮਾ-ਭਰਾ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।