29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਲੋਕ ਭਲਾਈ ਸੁਸਾਇਟੀ ਨੇ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ

ਅਜੀਤ ਡੈਸਕ 07-03-2026
ਮਲੋਟ, 6 ਮਾਰਚ (ਪਾਟਿਲ)-ਲੋਕ ਭਲਾਈ ਸੁਸਾਇਟੀ ਪਿੰਡ ਮਲੋਟ ਵਲੋਂ ਸਮਾਜ ਸੇਵੀ ਸਵ. ਗੁਰਜੀਤ ਸਿੰਘ ਗਿੱਲ ਦੀ ਮਿੱਠੀ ਯਾਦ ਨੂੰ ਸਮਰਪਿਤ ਅੱਖਾਂ ਦਾ ਤੀਜਾ ਵਿਸ਼ਾਲ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਸ਼ਗਨ ਭਵਨ ਪਿੰਡ ਮਲੋਟ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸੰਦੀਪ ਕੁਮਾਰ ਜੂਰੀ ਪਾਰਿਕ ਮੁੱਖ ਸੇਵਾਦਾਰ ਮਹਾਂਵੀਰ ਗਊਸ਼ਾਲਾ ਮਲੋਟ ਵਲੋਂ ਕੀਤਾ ਗਿਆ | ਇਸ ਮੌਕੇ ਸਿਵਲ ਸਰਜਨ ਡਾ. ਸੁਨੀਲ ਬਾਂਸਲ, ਥਾਣਾ ਸਦਰ ਮਲੋਟ ਦੀ ਐੱਸ.ਐੱਚ.ਓ. ਕਰਮਜੀਤ ਕੌਰ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ, ਜਦਕਿ ਐੱਸ.ਐੱਮ.ਓ. ਡਾ. ਰਜਿੰਦਰ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਕੈਂਪ ਦੌਰਾਨ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੀ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਕੁੱਲ 580 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਸੰਸਥਾ ਵਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਐੱਸ.ਐੱਚ.ਓ. ਕਰਮਜੀਤ ਕੌਰ ਵਲੋਂ ਮਾਈਕ ਸਹਾਇਤਾ ਵੀ ਕੀਤੀ ਗਈ, ਜਿਸ ਲਈ ਸੰਸਥਾ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ |
ਇਸ ਮੌਕੇ ਸਰਪ੍ਰਸਤ ਮਾ. ਦਰਸ਼ਨ ਲਾਲ ਕਾਂਸਲ, ਪ੍ਰਧਾਨ ਜਗਜੀਤ ਸਿੰਘ ਔਲਖ, ਸਕੱਤਰ ਇਕਬਾਲ ਸਿੰਘ ਡੀ.ਪੀ., ਖ਼ਜ਼ਾਨਚੀ ਨਰਿੰਦਰ ਸਿੰਘ ਢਿੱਲੋਂ, ਪ੍ਰੈੱਸ ਸਕੱਤਰ ਬੀਰਇੰਦਰ ਸਿੰਘ ਵਿਰਕ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਭਾਜਪਾ ਦੀ ਮੋਗਾ ਰੈਲੀ ਸੰਬੰਧੀ ਵਰਕਰਾਂ 'ਚ ਉਤਸ਼ਾਹ-ਸ਼ਾਮ ਲਾਲ ਮੈਂਗੀ ਅਗਲੀ ਖ਼ਬਰ ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।