09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਗੁਰੂ ਨਾਨਕ ਮਿਸ਼ਨ ਸਕੂਲ 'ਚ 'ਰੰਗ-ਏ-ਭਾਰਤ ਫ਼ੈਸਟ' ਬੈਨਰ ਹੇਠ ਸਮਾਗਮ ਕਰਵਾਇਆ

ਅਜੀਤ ਡੈਸਕ 06-03-2026
ਕੋਟਕਪੂਰਾ, 5 ਮਾਰਚ (ਮੋਹਰ ਸਿੰਘ ਗਿੱਲ)-ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ 'ਰੰਗ-ਏ-ਭਾਰਤ ਫ਼ੈਸਟ' ਬੈਨਰ ਹੇਠ ਕਰਵਾਇਆ ਗਿਆ ਸਾਲਾਨਾ ਪ੍ਰੋਗਰਾਮ ਆਪਣਾ ਅਮਿੱਟ ਪ੍ਰਭਾਵ ਛੱਡ ਗਿਆ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸਪੀਕਰ ਵਿਧਾਨ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ | ਇਸ ਸਮਾਗਮ ਦੌਰਾਨ ਪੂਰੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕ ਨਾਚ ਸਕੂਲੀ ਵਿਦਿਆਰਥੀਆਂ ਨੇ ਉਸੇ ਰਾਜ ਦੇ ਪਹਿਰਾਵੇ 'ਚ ਪੇਸ਼ ਕੀਤੇ | ਇਸ ਫ਼ੈਸਟ ਦੀ ਸ਼ੁਰੂਆਤ ਸਪੀਕਰ ਸੰਧਵਾਂ ਅਤੇ ਸਮੁੱਚੀ ਸਕੂਲ ਮੈਨੇਜਮੈਂਟ ਨੇ ਗਿਆਨ ਜੋਤੀ ਜਗਾ ਕੇ ਕੀਤੀ ਅਤੇ ਵਿੱਦਿਆ ਦਾਨ ਦੀ ਅਰਦਾਸ ਸੰਗੀਤਕ ਧੁਨਾਂ ਦੁਆਰਾ ਕੀਤੀ ਗਈ | ਚੇਅਰਮੈਨ ਕਰਨੈਲ ਸਿੰਘ ਮੱਕੜ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ | ਸਟੇਜ ਸੰਚਾਲਨ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਦੀਪਿਕਾ ਸਤੀਜਾ ਨੇ ਬਾਖ਼ੂਬੀ ਨਿਭਾਈ | ਇਸ ਫੈਸਟ 'ਚ ਨਰਸਰੀ ਜਮਾਤ ਤੋਂ ਗਿਆਰ੍ਹਵੀਂ ਜਮਾਤ ਤੱਕ ਦੇ ਤਕਰੀਬਨ 200 ਵਿਦਿਆਰਥੀਆਂ ਨੇ ਹਿੱਸਾ ਲਿਆ | ਸਪੀਕਰ ਸੰਧਵਾਂ ਨੇ ਸਮੁੱਚੀ ਸਕੂਲ ਮੈਨੇਜਮੈਂਟ ਸਮੇਤ ਸਾਰੇ ਪ੍ਰਤੀਯੋਗੀਆਂ ਨੂੰ ਇਨਾਮ ਵੰਡੇ | ਪਿ੍ੰਸੀਪਲ ਗੁਰਪ੍ਰੀਤ ਸਿੰਘ ਮੱਕੜ ਦੀ ਅਗਵਾਈ 'ਚ ਹੋਏ ਸ਼ਾਨਾਮੱਤੇ ਫੈਸਟ ਦੀ ਸਭਨਾਂ ਨੇਭਰਪੂਰ ਪ੍ਰਸੰਸਾ ਕੀਤੀ | ਇਸ ਮੌਕੇ ਲੈਕਚਰਾਰ ਵਰਿੰਦਰ ਕਟਾਰੀਆ, ਵਰਿੰਦਰ ਸਿੰਘ ਅਰਨੇਜਾ, ਕੌਂਸਲਰ ਸੋਨੀਆ ਰਾਣੀ, ਮਨਜਿੰਦਰ ਸਿੰਘ ਗੋਪੀ, ਵਾਈਸ ਪਿ੍ੰਸੀਪਲ ਰਵਨੀਤ ਕੌਰ ਮੱਕੜ, ਸਕੂਲ ਪ੍ਰਬੰਧਕ ਪਰਮਜੀਤ ਕੌਰ ਮੱਕੜ ਅਤੇ ਹੋਰ ਸ਼ਖ਼ਸੀਅਤਾਂ ਨੇ ਬੱਚਿਆਂ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ |
ਪਿਛਲੀ ਖ਼ਬਰ ਮਾਊਾਟ ਲਰਨਿੰਗ ਜੂਨੀਅਰ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪਿੰਡ ਕੰਮੇਆਣਾ ਵਿਖੇ ਬਾਬਾ ਸ਼ੈਦੂ ਸ਼ਾਹ ਮੇਲੇ 'ਚ ਓਪਨ ਕਬੱਡੀ ਕੱਪ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।